ਭਾਰ ਕਾਰਨ ਟ੍ਰੋਲ ਹੋਈ ਐਸ਼ਵਰਿਆ ਰਾਏ, ਡ੍ਰੈਸਿੰਗ ਸੈਂਸ ’ਤੇ ਵੀ ਲੋਕਾਂ ਨੇ ਚੁੱਕੇ ਸਵਾਲ

ਮੁੰਬਈ – ਲੌਰੀਅਲ ਪੈਰਿਸ ਫੈਸ਼ਨ ਸ਼ੋਅ ’ਚ ਆਪਣਾ ਜਲਵਾ ਬਿਖੇਰਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਮੁੰਬਈ ’ਚ ਇਕ ਈਵੈਂਟ ’ਚ ਪਹੁੰਚੀ। ਉਸ ਨੇ ਕਾਲੇ ਰੰਗ ਦੀ ਡ੍ਰੈੱਸ ਪਹਿਨੀ ਹੋਈ ਸੀ। ਇਸ ਡ੍ਰੈੱਸ ਕਾਰਨ ਐਸ਼ਵਰਿਆ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਉਸ ਦੇ ਭਾਰ ਨੂੰ ਲੈ ਕੇ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਐਸ਼ਵਰਿਆ ਰਾਏ ਬੱਚਨ ਨੇ ਮੁੰਬਈ ਦੇ ਈਵੈਂਟ ’ਚ ਸ਼ਾਨਦਾਰ ਅੰਦਾਜ਼ ’ਚ ਐਂਟਰੀ ਕੀਤੀ ਸੀ। ਐਸ਼ਵਰਿਆ ਨੇ ਕਾਲੇ ਰੰਗ ਦੀ ਡ੍ਰੈੱਸ ਪਹਿਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਖ਼ੂਬ ਵਾਇਰਲ ਹੋ ਰਹੀਆਂ ਹਨ।

ਕਾਲੇ ਰੰਗ ਦੀ ਡ੍ਰੈੱਸ ’ਚ ਐਸ਼ਵਰਿਆ ਦਾ ਲੁੱਕ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਛਾਅ ਗਿਆ। ਉਸ ਦੀਆਂ ਖ਼ੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਦਾ ਮੇਕਅੱਪ ਵੀ ਬਹੁਤ ਖ਼ੂਬਸੂਰਤ ਲੱਗ ਰਿਹਾ ਸੀ। ਮੇਕਅੱਪ ਕਾਰਨ ਵੀ ਲੋਕਾਂ ਦੀ ਨਜ਼ਰ ਉਸ ਤੋਂ ਹੱਟ ਨਹੀਂ ਰਹੀ ਸੀ। ਐਸ਼ਵਰਿਆ ਇਨ੍ਹਾਂ ਤਸਵੀਰਾਂ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ।

ਇਸ ਦੌਰਾਨ ਐਸ਼ਵਰਿਆ ਨੇ ਕਈ ਕਿੱਲਰ ਪੋਜ਼ ਵੀ ਦਿੱਤੇ। ਉਸ ਦੀਆਂ ਅਦਾਵਾਂ ’ਤੇ ਪ੍ਰਸ਼ੰਸਕ ਮੋਹਿਤ ਹੋ ਗਏ। ਐਸ਼ਵਰਿਆ ਦੀਆਂ ਜਾਦੂਈ ਅੱਖਾਂ ਵੀ ਆਪਣਾ ਜਾਦੂ ਚਲਾਉਣ ਤੋਂ ਨਹੀਂ ਖੁੰਝੀਆਂ। ਉਸ ਦੀਆਂ ਅੱਖਾਂ ਦੇਖਣ ਵਾਲੇ ਬਸ ਅੱਖਾਂ ’ਚ ਹੀ ਡੁੱਬ ਕੇ ਰਹਿ ਗਏ। ਐਸ਼ਵਰਿਆ ਨੇ ਆਪਣੇ ਵਾਲਾਂ ਨੂੰ ਵੀ ਕਲਰ ਕਰਵਾਇਆ ਹੋਇਆ ਸੀ। ਉਸ ਦੇ ਵਾਲਾਂ ਦੇ ਰੰਗ ਨੂੰ ਵੀ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਐਸ਼ਵਰਿਆ ਰਾਏ ਬੱਚਨ ਨੂੰ ਉਸ ਦੇ ਭਾਰ ਕਾਰਨ ਟ੍ਰੋਲ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਉਸ ਦਾ ਭਾਰ ਕੁਝ ਜ਼ਿਆਦਾ ਹੀ ਵਧ ਗਿਆ ਹੈ। ਉਸ ਨੂੰ ਡ੍ਰੈੱਸ ਨੂੰ ਲੈ ਕੇ ਵੀ ਟ੍ਰੋਲ ਕੀਤਾ ਗਿਆ। ਲੋਕਾਂ ਨੇ ਹਰ ਜਗ੍ਹਾ ਬਲੈਕ ਡ੍ਰੈੱਸ ਪਹਿਨਣ ਦੇ ਕਾਰਨ ਉਸ ਦੀ ਡ੍ਰੈਸਿੰਗ ਸੈਂਸ ’ਤੇ ਵੀ ਸਵਾਲ ਚੁੱਕੇ ਸਨ।

Add a Comment

Your email address will not be published. Required fields are marked *