ਜੀ-20 ਤੋਂ ਬਾਅਦ ਦਿੱਲੀ ’ਚ ਹੋਣ ਜਾ ਰਹੀ ਹੈ ਐੱਫ-3 ਸਮਿਟ

ਮੁੰਬਈ – ਐਕਸਲ ਐਂਟਰਟੇਨਮੈਂਟ ‘ਫੁਕਰੇ 3’ ਨਾਲ ਦਰਸ਼ਕਾਂ ਨੂੰ ਕਾਮੇਡੀ ਦੀ ਪੂਰੀ ਖੁਰਾਕ ਦੇਣ ਲਈ ਤਰ੍ਹਾਂ ਤਿਆਰ ਹੈ। ਟਰੇਲਰ ਤੇ ਹਾਲ ਹੀ ’ਚ ਰਿਲੀਜ਼ ਹੋਏ ਗੀਤ ਨੇ ਇਸ ਤੀਜੀ ਫ਼ਿਲਮ ’ਚ ਫੁਕਰੇ ਗੈਂਗ ਨੂੰ ਲੰਬੇ ਸਮੇਂ ਬਾਅਦ ਪਰਦੇ ’ਤੇ ਵਾਪਸ ਦੇਖਣ ਲਈ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰੱਖਣ ਲਈ ਨਿਰਮਾਤਾ ਕੋਈ ਕਸਰ ਨਹੀਂ ਛੱਡ ਰਹੇ ਹਨ। ਹੁਣ ਜਦੋਂ ਹਰ ਕੋਈ ‘ਫੁਕਰੇ 3’ ਨੂੰ ਲੈ ਕੇ ਦੀਵਾਨਾ ਹੋ ਰਿਹਾ ਹੈ ਤਾਂ ਫ਼ਿਲਮ ਦੀ ਕਾਸਟ ਦਿੱਲੀ ’ਚ ਜੀ-20 ਸੰਮੇਲਨ ਤੋਂ ਤੁਰੰਤ ਬਾਅਦ ਇਕ ਐੱਫ-3 ਸੰਮੇਲਨ ’ਚ ਸ਼ਾਮਲ ਹੋਣ ਜਾ ਰਹੀ ਹੈ।ਦਿੱਲੀ ਕੁਝ ਅਜਿਹਾ ਦੇਖਣ ਜਾ ਰਹੀ ਹੈ, ਜੋ ਪਹਿਲਾਂ ਕਦੀ ਨਹੀਂ ਦੇਖਿਆ ਗਿਆ ਕਿਉਂਕਿ ਐੱਫ-3 ਸੰਮੇਲਨ ਫੁਕਰੇ ਗੈਂਗ ਨਾਲ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਹਨੀ ਉਰਫ਼ ਪੁਲਕਿਤ ਸਮਰਾਟ, ਚੂਚਾ ਉਰਫ਼ ਵਰੁਣ ਸ਼ਰਮਾ, ਲਾਲੀ ਉਰਫ਼ ਮਨਜੋਤ ਤੇ ਭੋਲੀ ਪੰਜਾਬਣ ਉਰਫ਼ ਰਿਚਾ ਚੱਢਾ ਸ਼ਾਮਲ ਹੋਣਗੇ।

Add a Comment

Your email address will not be published. Required fields are marked *