ਮੈਲਬੌਰਨ ’ਚ ਭਾਰਤੀ ਫ਼ਿਲਮ ਮਹਾਉਤਸਵ ’ਚ ‘ਜੁਬਲੀ’, ‘ਸੀਤਾ ਰਾਮਮ’ ਅਤੇ ‘ਆਗਰਾ’ ਨੂੰ ਟਾਪ ਐਵਾਰਡ

ਮੈਲਬੌਰਨ – ਤੇਲੁਗੂ ਫ਼ਿਲਮ ‘ਸੀਤਾ ਰਾਮਮ’, ਕਾਨੂ ਬਹਿਲ ਦੀ ‘ਆਗਰਾ’ ਅਤੇ ਵਿਕਰਮਾਦਿਤਿਆ ਮੋਤਵਾਨੀ ਦੀ ਵੈੱਬ ਸੀਰੀਜ਼ ‘ਜੁਬਲੀ’ ਨੂੰ ਸ਼ੁੱਕਰਵਾਰ ਨੂੰ ਇੱਥੇ ਭਾਰਤੀ ਫਿਲਮ ਮਹਾਉਤਸਵ ਮੈਲਬੌਰਨ (ਆਈ. ਐੱਫ. ਐੱਫ. ਐੱਮ.) ਐਵਾਰਡ 2023 ’ਚ ਟਾਪ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

ਬਾਲੀਵੁੱਡ ਐਕਟਰੈੱਸ ਰਾਣੀ ਮੁਖਰਜੀ ਨੂੰ ‘ਸ਼੍ਰੀਮਤੀ ਚੈਟਰਜੀ ਵਰਸਿਜ਼ ਨਾਰਵੇ’ ਲਈ ਅਤੇ ‘ਆਗਰਾ’ ’ਚ ਮੁੱਖ ਕਿਰਦਾਰ ਨਿਭਾਉਣ ਵਾਲੇ ਐਕਟਰ ਮੋਹਿਤ ਅੱਗਰਵਾਲ ਨੂੰ ਸਰਵੋਤਮ ਅਦਾਕਾਰੀ ਦਾ ਐਵਾਰਡ ਮਿਲਿਆ, ਜਦੋਂ ਕਿ ‘ਸੀਤਾ ਰਾਮਮ’ ਨੂੰ ਸਰਵੋਤਮ ਫ਼ਿਲਮ ਐਲਾਨਿਆ ਗਿਆ। ‘ਆਗਰਾ’ ਨੂੰ ਸਰਵੋਤਮ ‘ਇੰਡੀ ਫਿਲਮ’ ਦਾ ਐਵਾਰਡ ਦਿੱਤਾ ਗਿਆ। ਕੰਨੜ ਫ਼ਿਲਮ ਨਿਰਮਾਤਾ ਪ੍ਰਿਥਵੀ ਕੋਨਾਨੁਰ ਨੂੰ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ। ਓ. ਟੀ. ਟੀ. ਸੀਰੀਜ਼ ਦੀ ਸ਼੍ਰੇਣੀ ’ਚ ਮੋਤਵਾਨੀ ਦੀ ‘ਜੁਬਲੀ’ ਨੇ ਸਰਵੋਤਮ ਸੀਰੀਜ਼ ਦਾ ਐਵਾਰਡ ਜਿੱਤਿਆ।

‘ਦਹਾੜ’ ਲਈ ਵਿਜੇ ਵਰਮਾ ਨੂੰ ਸਰਵੋਤਮ ਅਦਾਕਾਰੀ (ਪੁਰਸ਼) ਅਤੇ ਰਾਜ-ਸ਼ੋਭਾ ਦੇਸ਼ਪਾਂਡੇ ਨੂੰ ‘ਟ੍ਰਾਇਲ ਬਾਏ ਫਾਇਰ’ ਲਈ ਸਰਵੋਤਮ ਅਦਾਕਾਰੀ (ਮਹਿਲਾ) ਦਾ ਐਵਾਰਡ ਦਿੱਤਾ ਗਿਆ। ‘ਸੀਤਾ ਰਾਮਮ’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ‘ਡਾਇਵਰਸਿਟੀ ਇਨ ਸਿਨੇਮਾ’, ਜਦੋਂ ਕਿ ਭੂਮੀ ਪੇਡਨੇਕਰ ਨੂੰ ‘ਡਿਸਰਪਟਰ’ ਐਵਾਰਡ ਮਿਲਿਆ। ‘ਪਾਈਨ ਕੋਨ’ ਲਈ ਫ਼ਿਲਮ ਨਿਰਮਾਤਾ ਓਨਿਰ ਨੂੰ ‘ਰੇਨਬੋ ਸਟੋਰੀਜ਼ ਐਵਾਰਡ’ ਦਿੱਤਾ ਗਿਆ। ਉੱਥੇ ਹੀ, ‘ਟੂ ਕਿਲ ਏ ਟਾਈਗਰ’ ਨੂੰ ਸਰਵੋਤਮ ਡਾਕੂਮੈਂਟਰੀ ਦਾ ਐਵਾਰਡ ਮਿਲਿਆ।

Add a Comment

Your email address will not be published. Required fields are marked *