ਫਰਮਾਇਸ਼ ਪੂਰੀ ਨਾ ਹੋਈ ਤਾਂ 8 ਸਾਲ ਦੇ ਬੱਚੇ ਨੇ ਲਗਾਈ ਪਿਤਾ ਦੀ ਬੋਲੀ

 ਅੱਜ ਦੀ ਜਨਰੇਸ਼ਨ ਦੇ ਬੱਚੇ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ ਹੋ ਗਏ ਹਨ। ਭਾਵੇਂ ਇਹ ਉਨ੍ਹਾਂ ਦਾ ਤੁਰੰਤ ਜਵਾਬ ਦੇਣ ਦਾ ਤਰੀਕਾ ਹੋਵੇ ਜਾਂ ਟੈਕਨਾਲੋਜੀ ਮਾਹਿਰ ਦੀ ਤਰ੍ਹਾਂ ਸਮਾਰਟਫੋਨ ਨੂੰ ਨੈਵੀਗੇਟ ਕਰਨ ਦਾ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ। ਹਾਲ ਹੀ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ, ਜਦੋਂ ਇਕ ਭੂਆ ਨੇ ਭਤੀਜੀ ਨੂੰ ਆਪਣਾ ਲੈਪਟਾਪ ਲਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਕਾਰਡਬੋਰਡ ‘ਤੇ ਹੀ ਖੁਦ ਹੀ ਲੈਪਟਾਪ ਡਿਜ਼ਾਈਨ ਕਰ ਲਿਆ। ਇਸ ਦੇ ਨਾਲ ਹੀ ਇਕ ਹੋਰ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਇਕ ਬੱਚੇ ਨੇ ਆਪਣੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਕਿ ਉਹ ਆਪਣੇ ਪਿਤਾ ਨੂੰ 2 ਲੱਖ ਰੁਪਏ ਵਿੱਚ ਵੇਚ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਨੋਟਿਸ ਨੂੰ ਪੜ੍ਹ ਕੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਦਰਅਸਲ, Melanchoholic ਨਾਂ ਦੇ ਇਕ ਯੂਜ਼ਰ ਨੇ X ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਇਕ 8 ਸਾਲ ਦੇ ਬੱਚੇ ਨੇ ਆਪਣੇ ਪਿਤਾ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੂੰ ਵੇਚਣ ਦੀ ਬੋਲੀ ਲਗਾ ਦਿੱਤੀ। ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੇ ਆਪਣੇ ਘਰ ਦੇ ਦਰਵਾਜ਼ੇ ‘ਤੇ ‘ਫਾਦਰ ਫਾਰ ਸੇਲ’ (Father for Sale) ਦਾ ਨੋਟਿਸ ਲਗਾਇਆ ਹੈ। ਨਾਲ ਹੀ ਉਸ ਨੇ ਇਹ ਵੀ ਲਿਖਿਆ ਕਿ ਉਹ ਆਪਣੇ ਪਿਤਾ ਨੂੰ 2 ਲੱਖ ਰੁਪਏ ਵਿੱਚ ਵੇਚ ਰਿਹਾ ਹੈ ਅਤੇ ਜੇਕਰ ਕਿਸੇ ਨੇ ਖਰੀਦਣਾ ਹੈ ਤਾਂ ਘਰ ਦੀ ਘੰਟੀ ਬਚਾ ਕੇ ਉਸ ਨਾਲ ਸੰਪਰਕ ਕਰ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਨੋਟਿਸ ਨੂੰ ਪੜ੍ਹ ਕੇ ਯੂਜ਼ਰਸ ਹੱਸਦੇ ਹੋਏ ਇਮੋਜੀ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਐਕਸ ‘ਤੇ ਇਸ ਤਸਵੀਰ ਨੂੰ 25 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦਕਿ ਸੈਂਕੜੇ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।

Add a Comment

Your email address will not be published. Required fields are marked *