ਵ੍ਹਾਈਟ ਹਾਊਸ ‘ਚ ਟਰੱਕ ਵਾੜਨ ਦੀ ਕੀਤੀ ਸੀ ਕੋਸ਼ਿਸ਼

ਵਾਸ਼ਿੰਗਟਨ: ਅਮਰੀਕਾ ਦੇ ਇਕ ਸੰਘੀ ਜੱਜ ਨੇ ਕਿਹਾ ਕਿ ਵ੍ਹਾਈਟ ਹਾਊਸ ਦੇ ਨੇੜੇ ਇਕ ਸੁਰੱਖਿਆ ਬੈਰੀਅਰ ਵਿੱਚ ਇਕ ਟਰੱਕ ਟਕਰਾਉਣ ਅਤੇ ਤਾਨਾਸ਼ਾਹ ਅਡੌਲਫ ਹਿਟਲਰ ਦੀ ਤਾਰੀਫ਼ ਕਰਨ ਦੇ ਦੋਸ਼ੀ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੂੰ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਣ ਤੱਕ ਹਿਰਾਸਤ ‘ਚ ਰੱਖਿਆ ਜਾਵੇਗਾ। ਬੁੱਧਵਾਰ ਨੂੰ ਸੰਘੀ ਅਦਾਲਤ ‘ਚ ਦੋਸ਼ੀ ਸਾਈ ਵਸ਼ਿਸ਼ਟ ਕੰਦੂਲਾ ਦੇ ਮਾਮਲੇ ‘ਚ ਸੰਖੇਪ ਸੁਣਵਾਈ ਦੌਰਾਨ ਮੈਜਿਸਟ੍ਰੇਟ ਜੱਜ ਰੌਬਿਨ ਮੈਰੀਵੇਦਰ ਨੇ ਦੋਸ਼ੀ ਨੂੰ 30 ਮਈ ਤੱਕ ਪ੍ਰੀ-ਟਰਾਇਲ ਹਿਰਾਸਤ ‘ਚ ਰੱਖਣ ਦਾ ਫ਼ੈਸਲਾ ਸੁਣਾਇਆ।

ਮਿਸੌਰੀ ਦੇ ਚੈਸਟਰਫੀਲਡ ਦੇ ਰਹਿਣ ਵਾਲੇ ਕੰਦੂਲਾ ਨੇ ਸੋਮਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਦੇ ਬੈਰੀਕੇਡ ਵਿੱਚ ਇਕ ਟਰੱਕ ਮਾਰ ਦਿੱਤਾ ਸੀ। ਟੱਕਰ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਟਰੱਕ ‘ਚੋਂ ਕੋਈ ਵਿਸਫੋਟਕ ਪਦਾਰਥ ਮਿਲਿਆ ਸੀ। ਦਸਤਾਵੇਜ਼ਾਂ ਦੇ ਅਨੁਸਾਰ, ਉਸ ਨੇ 6 ਮਹੀਨਿਆਂ ‘ਚ ਘਟਨਾ ਦੀ ਯੋਜਨਾ ਬਣਾਈ ਸੀ ਅਤੇ ਉਸ ਦਾ ਟੀਚਾ ‘ਵ੍ਹਾਈਟ ਹਾਊਸ ‘ਚ ਸੱਤਾ ‘ਤੇ ਕਬਜ਼ਾ ਕਰਨਾ ਅਤੇ ਦੇਸ਼ ਦੀ ਕਮਾਨ ਸੰਭਾਲਣਾ ਸੀ।’ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਕੰਦੂਲਾ ਨੇ ਇਕ ਬੇਰੁਜ਼ਗਾਰ ਡੇਟਾ ਵਿਸ਼ਲੇਸ਼ਕ ਵਜੋਂ ਪੇਸ਼ ਕੀਤਾ ਅਤੇ ਘਟਨਾ ਵਾਲੀ ਥਾਂ ‘ਤੇ ਵ੍ਹਾਈਟ ਹਾਊਸ ਨੂੰ ਲੈ ਕੇ ਧਮਕੀ ਭਰੀ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਗਵਾ ਕਰਨਾ ਤੇ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ।

Add a Comment

Your email address will not be published. Required fields are marked *