ਜ਼ੇਲੇਂਸਕੀ ਦਾ ਯੂਕ੍ਰੇਨ ਵਾਸੀਆਂ ਨਾਲ ਵਾਅਦਾ, ਰੂਸ ਖ਼ਿਲਾਫ਼ ਹਮਲਿਆਂ ‘ਚ ਨਹੀਂ ਵਰਤਾਂਗੇ ਢਿੱਲ

ਕੀਵ – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਸ਼ ਨਾਲ ਵਾਅਦਾ ਕੀਤਾ ਹੈ ਕਿ ਰੂਸੀ ਫੌਜਾਂ ਦੇ ਕਬਜ਼ੇ ਤੋਂ ਆਪਣੇ ਕਸਬਿਆਂ ਅਤੇ ਸ਼ਹਿਰਾਂ ਨੂੰ ਵਾਪਸ ਲੈਣ ਲਈ ਜਵਾਬੀ ਹਮਲਿਆਂ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਜ਼ੇਲੇਂਸਕੀ ਨੇ ਇਕ ਵੀਡੀਓ ਸੰਦੇਸ਼ ‘ਚ ਕਿਹਾ, ‘ਹੋ ਸਕਦਾ ਹੈ ਕਿ ਤੁਹਾਡੇ ‘ਚੋਂ ਕੁਝ ਨੂੰ ਲੱਗਦਾ ਹੋਵੇਗਾ ਕਿ ਲਗਾਤਾਰ ਸਫ਼ਲਤਾ ਤੋਂ ਬਾਅਦ ਹੁਣ ਚੁੱਪ ਫੈਲ ਗਈ ਹੈ, ਪਰ ਅਜਿਹਾ ਨਹੀਂ ਹੈ। ਇਹ ਅਗਲੀ ਕਾਰਵਾਈ ਦੀ ਤਿਆਰੀ ਹੈ… ਕਿਉਂਕਿ ਯੂਕ੍ਰੇਨ ਨੂੰ ਆਜ਼ਾਦ ਕਰਾਉਣਾ ਹੀ ਹੈ।’

ਯੂਕ੍ਰੇਨ ਦੀ ਫੌਜੀ ਕਮਾਂਡ ਨੇ ਕਿਹਾ ਕਿ ਉਸ ਦੇ ਬਲਾਂ ਨੇ ਸ਼ਨੀਵਾਰ ਨੂੰ ਓਸਕਿਲ ਨਦੀ ਦੇ ਪੂਰਬੀ ਕਿਨਾਰੇ ‘ਤੇ ਸੁਰੱਖਿਅਤ ਰੂਪ ਨਾਲ ਮੁੜ ਕਬਜਾ ਕਰ ਲਿਆ ਹੈ। ਇਹ ਨਦੀ ਰੂਸ ਤੋਂ ਯੂਕ੍ਰੇਨ ਵਿੱਚ ਦੱਖਣ ਵੱਲ ਵਗਦੀ ਹੈ। ਇਸ ਦੌਰਾਨ, ਰੂਸ ਵੱਲੋਂ ਹਫ਼ਤੇ ਦੇ ਅੰਤ ਵਿੱਚ ਸ਼ਹਿਰਾਂ ਅਤੇ ਕਸਬਿਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਚੇਤਾਵਨੀ ਦਿੱਤੀ ਕਿ ਰੂਸ ਨਾਗਰਿਕ ਟਿਕਾਣਿਆਂ ‘ਤੇ ਹਮਲੇ ਵਧਾ ਸਕਦਾ ਹੈ, ਕਿਉਂਕਿ ਜੰਗ ਦੇ ਮੈਦਾਨ ਵਿੱਚ ਉਹ ਪਛੜ ਰਿਹਾ ਹੈ।

ਮੰਤਰਾਲਾ ਨੇ ਕਿਹਾ, ‘ਪਿਛਲੇ 7 ਦਿਨਾਂ ਵਿੱਚ, ਰੂਸ ਨੇ ਨਾਗਰਿਕ ਟਿਕਾਣਿਆਂ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ, ਇੱਥੋਂ ਤੱਕ ਕਿ ਉਨ੍ਹਾਂ ਖੇਤਰਾਂ ਵਿੱਚ ਵੀ ਜਿੱਥੇ ਉਹ ਕਿਸੇ ਤੁਰੰਤ ਫੌਜੀ ਚੁਣੌਤੀ ਦਾ ਸਾਹਮਣਾ ਨਹੀਂ ਕਰ ਰਿਹਾ ਹੈ।’ ਰੂਸ ਸੰਭਾਵਤ ਤੌਰ ‘ਤੇ ਫਰੰਟ ਲਾਈਨ ‘ਤੇ ਪਿਛੜਣ ਕਾਰਨ ਯੂਕ੍ਰੇਨ ਦੇ ਲੋਕਾਂ ਅਤੇ ਸਰਕਾਰ ਦੇ ਮਨੋਬਲ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਣ ਲਈ ਅਜਿਹੀਆਂ ਥਾਵਾਂ ‘ਤੇ ਹਮਲਿਆਂ ਦੀ ਤਿਆਰੀ ਕਰ ਰਿਹਾ ਹੈ।’ 

Add a Comment

Your email address will not be published. Required fields are marked *