6 ਸੂਚੀਬੱਧ ਕੰਪਨੀਆਂ ’ਚ ਵੰਡਿਆ ਜਾਵੇਗਾ ਵੇਦਾਂਤਾ ਦਾ ਕਾਰੋਬਾਰ

ਨਵੀਂ ਦਿੱਲੀ  – ਸ਼ੁੱਕਰਵਾਰ ਨੂੰ ਹੀ ਹਿੰਦੁਸਤਾਨ ਜਿੰਕ ਵਲੋਂ ਰੀਸਟ੍ਰਕਚਰਿੰਗ ’ਤੇ ਅਹਿਮ ਫੈਸਲਾ ਆਇਆ ਸੀ, ਜਿਸ ਤੋਂ ਬਾਅਦ ਵੇਦਾਂਤਾ ਦੇ ਸ਼ੇਅਰ ’ਚ ਵੀ 7 ਫੀਸਦੀ ਤੱਕ ਤੇਜ਼ੀ ਦੇਖਣ ਨੂੰ ਮਿਲੀ ਸੀ। ਹਿੰਦੁਸਤਾਨ ਜਿੰਕ ਵਲੋਂ ਰੀਸਟ੍ਰਕਚਰਿੰਗ ’ਤੇ ਅਹਿਮ ਫੈਸਲੇ ਤੋਂ ਬਾਅਦ ਹੁਣ ਵੇਦਾਂਤਾ ਨੇ ਵੀ ਕਾਰੋਬਾਰ ਨੂੰ ਲੈ ਕੇ ਵੱਡਾ ਫੈਸਲਾ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਕਾਰੋਬਾਰਾਂ ਨੂੰ ਵੱਖ-ਵੱਖ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਬੋਰਡ ਨੇ ਡੀਮਰਜਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਦੇ ਕਾਰੋਬਾਰ ਨੂੰ 6 ਸੂਚੀਬੱਧ ਕੰਪਨੀਆਂ ਵਿਚ ਵੰਡਿਆ ਜਾਵੇਗਾ। ਵੇਦਾਂਤਾ ਲਿਮਟਿਡ ਦੇ ਸ਼ੇਅਰਧਾਰਕਾਂ ਨੂੰ 5 ਹੋਰ ਸੂਚੀਬੱਧ ਕੰਪਨੀਆਂ ਦੇ ਸ਼ੇਅਰ ਜਾਰੀ ਕੀਤੇ ਜਾਣਗੇ।

ਕੰਪਨੀ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਹੋਈ ਬੈਠਕ ’ਚ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਨੇ ਵੱਖ-ਵੱਖ ਕਾਰੋਬਾਰ ਨੂੰ ਡੀਮਰਜ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕਾਰੋਬਾਰ ਨੂੰ ਉਨ੍ਹਾਂ ਦੀ ਬਿਹਤਰ ਵੈਲਿਊਏਸ਼ਨ ਦਿਵਾਈ ਜਾ ਸਕੇ। ਕੰਪਨੀ ਨੇ 6 ਵੱਖ ਸੂਚੀਬੱਧ ਕੰਪਨੀਆਂ ਦੀ ਯੋਜਨਾ ਬਣਾਈ ਹੈ। ਇਸ ਵਿਚ ਵੇਦਾਂਤਾ ਲਿਮਟਿਡ ਤੋਂ ਇਲਾਵਾ ਵੇਦਾਂਤਾ ਐਲੂਮੀਨੀਅਮ, ਵੇਦਾਂਤਾ ਆਇਲ ਐਂਡ ਗੈਸ, ਵੇਦਾਂਤਾ ਪਾਵਰ, ਵੇਦਾਂਤਾ ਸਟੀਲ ਐਂਡ ਫੈਰਸ ਮੈਟੀਰੀਅਲ, ਵੇਦਾਂਤਾ ਬੇਸ ਮੈਟਲਸ ਸ਼ਾਮਲ ਹੋਣਗੀਆਂ। ਇਹ ਡੀਮਰਜਰ ਵਰਟੀਕਲ ਸਪਲਿਟ ਹੋਵੇਗਾ, ਜਿੱਥੇ ਕਿਸੇ ਸੈਗਮੈਂਟ ਦੇ ਸ਼ੁਰੂਆਤੀ ਪੱਧਰ ਤੋਂ ਲੈ ਕੇ ਅੰਤਿਮ ਪੱਧਰ ਤੱਕ ਸਾਰਿਆਂ ਨੂੰ ਇਕ ਹੀ ਕੰਪਨੀ ਦੇਖੇਗੀ।

ਜਾਣਕਾਰੀ ਮੁਤਾਬਕ ਵੇਦਾਂਤਾ ਲਿਮਟਿਡ ਸੈਮੀਕੰਡਕਟਰ ਯੂਨਿਟ ਨੂੰ ਆਪਣੇ ਕੋਲ ਰੱਖੇਗੀ। ਇਸ ਫੈਸਲੇ ਤੋਂ ਬਾਅਦ ਵੇਦਾਂਤਾ ਦੇ ਚੇਅਰਮੈਨ ਅਨਿਲ ਅੱਗਰਵਾਲ ਨੇ ਕਿਹਾ ਕਿ ਕਾਰੋਬਾਰ ਨੂੰ ਵੱਖ ਕਰਨ ਨਾਲ ਸਾਨੂੰ ਉਮੀਦ ਹੈ ਕਿ ਉਨ੍ਹਾਂ ਦੀ ਵੈਲਿਊ ਵਿਚ ਵਾਧਾ ਦੇਖਣ ਨੂੰ ਮਿਲੇਗਾ ਅਤੇ ਹਰ ਵਰਟੀਕਲ ’ਚ ਤੇਜ਼ ਗ੍ਰੋਥ ਹੋ ਸਕੇਗੀ। ਹਾਲਾਂਕਿ ਇਹ ਸਾਰੇ ਕਾਰੋਬਾਰ ਨੈਚੁਰਲ ਰਿਸੋਰਸਿਜ਼ ਦੇ ਅਧੀਨ ਹੀ ਆਉਂਦੇ ਹਨ ਪਰ ਇਨ੍ਹਾਂ ਸਭ ਦਾ ਆਪਣਾ ਇਕ ਵੱਖਰਾ ਬਾਜ਼ਾਰ, ਮੰਗ ਅਤੇ ਸਪਲਾਈ ਦੇ ਟ੍ਰੈਂਡ ਹਨ। ਇਸ ਦੇ ਨਾਲ ਹੀ ਉਤਪਾਦਨ ਵਧਾਉਣ ਲਈ ਤਕਨੀਕ ਦੇ ਇਸਤੇਮਾਲ ਦੀਆਂ ਆਪਣੀਆਂ ਵੱਖ-ਵੱਖ ਸਮਰੱਥਾਵਾਂ ਹਨ।

ਹਿੰਦੁਸਤਾਨ ਜਿੰਕ ਨੇ ਆਪਣੀ ਰੀਸਟ੍ਰਕਚਰਿੰਗ ਯੋਜਨਾ ਪੇਸ਼ ਕੀਤੀ ਹੈ। ਇਸ ਦੇ ਮੁਤਾਬਕ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਿੰਕ ਅਤੇ ਲੈੱਡ, ਸਿਲਵਰ ਅਤੇ ਰੀਸਾਈਕਲਿੰਗ ਕਾਰੋਬਾਰ ਨੂੰ ਵੱਖ-ਵੱਖ ਕਰਨ ’ਤੇ ਸੁਝਾਅ ਦੇਵੇਗੀ, ਜਿਸ ਨਾਲ ਸ਼ੇਅਰ ਹੋਲਡਰਸ ਲਈ ਨਵੇਂ ਮੌਕੇ ਖੁੱਲ੍ਹਣ ਅਤੇ ਵੱਖ-ਵੱਖ ਕੰਪਨੀਆਂ ਆਪਣੇ-ਆਪਣੇ ਬਾਜ਼ਾਰ ਵਿਚ ਮੋਹਰੀ ਭੂਮਿਕਾ ਹਾਸਲ ਕਨਰ ’ਤੇ ਫੋਕਸ ਕਰ ਸਕਣ ਅਤੇ ਲੰਬੀ ਮਿਆਦ ਦੀ ਗ੍ਰੋਥ ਹਾਸਲ ਕਰ ਸਕਣ। ਮੈਨੇਜਮੈਂਟ ਇਸ ਦੇ ਨਾਲ ਹੀ ਕੰਪਨੀ ਤੋਂ ਬਾਹਰੋਂ ਸਲਾਹਕਾਰ ਨੂੰ ਨਿਯੁਕਤ ਵੀ ਕਰੇਗਾ ਜੋ ਕਿ ਮੈਨੇਜਮੈਂਟ ਨੂੰ ਮੌਜੂਦ ਸਾਰੇ ਬਦਲ ਦੀ ਜਾਣਕਾਰੀ ਦੇਵੇਗਾ। ਹਿੰਦੁਸਤਾਨ ਜਿੰਕ ਵਿਚ ਵੇਦਾਂਤਾ ਲਿਮਟਿਡ ਦੀ 64 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਹੈ।

Add a Comment

Your email address will not be published. Required fields are marked *