ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਰੰਪ ‘ਤੇ ਲਾਏ ਗੰਭੀਰ ਦੋਸ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਡੋਨਾਲਡ ਟਰੰਪ ਦੀ ਚੋਣ ਮੁਹਿੰਮ ‘ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਥਿਆਰਾਂ ਦੇ ਜ਼ੋਰ ਨਾਲ ਜਮਹੂਰੀਅਤ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ ਪਰ ਇਹ ਉਦੋਂ ਹੀ ਤਬਾਹ ਹੋ ਸਕਦਾ ਹੈ ਜਦੋਂ ਲੋਕ ਚੁੱਪ ਰਹਿਣ ਅਤੇ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਨਾ ਕਰਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਗੰਭੀਰ ਦੋਸ਼ ਲਗਾਏ ਹਨ। 

ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਕੁਝ ਬਹੁਤ ਖ਼ਤਰਨਾਕ ਵਾਪਰ ਰਿਹਾ ਹੈ ਜਿਸ ਨਾਲ ਦੇਸ਼ ਦੇ ਲੋਕਤੰਤਰ ਨੂੰ ਗੰਭੀਰ ਖ਼ਤਰਾ ਪੈਦਾ ਹੋ ਜਾਵੇਗਾ। ਜਦੋਂ ਅਗਲੇ ਸਾਲ 2024 ਵਿਚ ਅਮਰੀਕਾ ਵਿਚ ਰਾਸ਼ਟਰਪਤੀ ਚੋਣ (ਯੂ.ਐੱਸ.ਏ. ਪ੍ਰੈਜ਼ੀਡੈਂਟ ਦੀ ਇਲੈਕਸ਼ਨ) ਹੋਣ ਜਾ ਰਹੀ ਹੈ ਤਾਂ ਡੋਨਾਲਡ ਟਰੰਪ ਦਾ ਦਾਅਵਾ ਮਜ਼ਬੂਤ ​​ਹੁੰਦਾ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਬਾਈਡੇਨ ਦਾ ਤਾਜ਼ਾ ਬਿਆਨ ਇਸੇ ਸੰਦਰਭ ਦੇ ਵਿਚ ਆਇਆ ਹੈ। ਉਨ੍ਹਾਂ ਕਿਹਾ ਇਕ ਲੋਕਤੰਤਰ ਲਈ ਖ਼ਤਰਾ ਵੱਧਦਾ ਜਾ ਰਿਹਾ ਹੈ। ਜੋਅ ਬਾਈਡੇਨ ਨੇ ਅਮਰੀਕੀ ਰਾਜ ਐਰੀਜ਼ੋਨਾ ਵਿਚ ਇਕ ਸੰਬੋਧਨ ਵਿਚ ਕਿਹਾ ਕਿ ਅਮਰੀਕਾ ਵਿਚ ਹੁਣ ਕੁਝ ਬਹੁਤ ਖ਼ਤਰਨਾਕ ਹੋ ਰਿਹਾ ਹੈ, ਦੇਸ਼ ਵਿਚ ਇਕ ਕੱਟੜਪੰਥੀ ਚੋਣ ਮੁਹਿੰਮ ਚਲਾਈ ਗਈ ਹੈ ਜੋ ਲੋਕਤੰਤਰ ਦੇ ਅਨੁਕੂਲ ਨਹੀਂ ਹੈ। ਬਾਈਡੇਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਥਿਆਰਾਂ ਦੇ ਜ਼ੋਰ ਦੇ ਨਾਲ ਜਮਹੂਰੀਅਤ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ ਪਰ ਇਹ ਉਦੋਂ ਹੀ ਤਬਾਹ ਹੋ ਸਕਦਾ ਹੈ ਜਦੋਂ ਲੋਕ ਚੁੱਪ ਰਹਿਣ ਅਤੇ ਚੁਣੌਤੀਆਂ ਦਾ ਮਜ਼ਬੂਤੀ ਦੇ ਨਾਲ ਸਾਹਮਣਾ ਨਾ ਕਰਨ। ਰਾਸ਼ਟਰਪਤੀ ਬਿਡੇਨ ਨੇ ਟਰੰਪ ਦੀ ਚੋਣ ਮੁਹਿੰਮ ਨੂੰ ਨਿਸ਼ਾਨਾ ਬਣਾਇਆ।

ਆਪਣੀ ਵਿਰੋਧੀ ਪਾਰਟੀ ਰਿਪਬਲਿਕਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਾਈਡੇਨ ਨੇ ਕਿਹਾ ਕਿ ਅੱਜ ਰਿਪਬਲਿਕਨ ਪਾਰਟੀ ਨੂੰ ਮਾਗਾ ਅੰਦੋਲਨ ਦੇ ਕੱਟੜਪੰਥੀ ਸਮਰਥਕਾਂ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ। ਰੈਡੀਕਲਾਂ ਦਾ ਏਜੰਡਾ ਅਮਰੀਕਾ ਦੇ ਲੋਕਤੰਤਰੀ ਅਦਾਰਿਆਂ ਨੂੰ ਬਦਲਣਾ ਹੈ। ਜ਼ਿਕਰਯੋਗ ਹੈ ਕਿ ਮਾਗਾ ਅੰਦੋਲਨ ਟਰੰਪ ਦੇ ਚੋਣ ਨਾਅਰੇ ਮੇਕ ਅਮਰੀਕਾ, ਗ੍ਰੋ ਅਗੇਨ ਦਾ ਛੋਟਾ ਰੂਪ ਹੈ। ਬਿਡੇਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੀ ਤਾਕਤਵਰ ਬਣਨ ਦੀ ਨਿੱਜੀ ਇੱਛਾ ਹੈ ਅਤੇ ਉਹ ਲੋਕਤੰਤਰ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਨਹੀਂ ਰੱਖਦੇ। ਬਾਈਡੇਨ ਨੇ ਮੇਕ ਅਮਰੀਕਾ ਗ੍ਰੇਟ ਮੁਹਿੰਮ ਨੂੰ ਦੇਸ਼ ਦੀ ਸਿਆਸੀ ਪ੍ਰਣਾਲੀ ਲਈ ਇਕ ਗੰਭੀਰ ਖ਼ਤਰਾ ਦੱਸਿਆ ਹੈ।   

Add a Comment

Your email address will not be published. Required fields are marked *