ਹੈਸਟਿੰਗਸ ਵਿਖੇ ਸੜ੍ਹਦੀ ਕਾਰ ਵਿੱਚ ਮਿਲੀ ਮ੍ਰਿਤਕ ਦੇਹ
March 28, 2024
ਆਕਲੈਂਡ – ਬੀਤੀ ਰਾਤ ਪੁਲਿਸ ਨੂੰ ਹੈਸਟਿੰਗਸ ਵਿਖੇ ਇੱਕ ਸੜ੍ਹਦੀ ਹੋਈ ਕਾਰ ਵਿੱਚ ਮ੍ਰਿਤਕ ਦੇਹ ਮਿਲੀ ਹੈ, ਇਸ ਮੌਤ ਨੂੰ ਪੁਲਿਸ ਸ਼ੱਕੀ ਦੱਸ ਰਹੀ ਹੈ। ਇਹ ਕਾਰ ਆਇਰਨਗੇਟ ਰੋਡ ਵੇਸਟ ਨਜਦੀਕ ਮਿਲੀ ਹੈ। ਪੁਲਿਸ ਨੇ ਕਾਰ ਆਪਣੇ ਕਬਜੇ ਵਿੱਚ ਲੈ ਲਈ ਹੈ ਤੇ ਮੌਕੇ ‘ਤੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਇਸ ਇਲਾਕੇ ਵਿੱਚੋਂ ਮੰਗਲਵਾਰ 26 ਮਾਰਚ ਨੂੰ ਸ਼ਾਮ 4.30 ਤੋਂ 8.30 ਵਿਚਾਲੇ ਲੰਘਿਆ ਹੋਏ, ਉਸਨੂੰ ਡੈਸ਼ ਕੈਮ ਵੀਡੀਓ ਚੈੱਕ ਕਰਨ ਲਈ ਕਿਹਾ ਗਿਆ ਹੈ।

