ਨਿਊਜੀਲੈਂਡ ਦੇ ਏਅਰਪੋਰਟਾਂ ‘ਤੇ ਯਾਤਰੀਆਂ ਨੂੰ ਹੁਣ ਨਹੀਂ ਹੋਣਾ ਪਏਗਾ ਖੱਜਲ

ਆਕਲੈਂਡ – ਕ੍ਰਾਈਸਚਰਚ ਤੇ ਵਲੰਗ‍ਿਟਨ ਏਅਰਪੋਰਟ ‘ਤੇ ਨਵੀਂ ਕੰਪਿਊਟਡ ਟੋਮੋਗ੍ਰਾਫੀ ਸਕੈਨਿੰਗ ਮਸ਼ੀਨਾਂ ਲੱਗ ਚੁੱਕੀਆਂ ਹਨ ਅਤੇ ਜਲਦ ਹੀ ਆਕਲੈਂਡ ਏਅਰਪੋਰਟ ‘ਤੇ ਵੀ ਲੱਗਣ ਜਾ ਰਹੀਆਂ ਹਨ। ਇਹ ਅੱਤ ਆਧੁਨਿਕ ਮਸ਼ੀਨਾਂ ਅੰਤਰ-ਰਾਸ਼ਟਰੀ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਦਾ ਕਾਫੀ ਸਮਾਂ ਬਚਾਉਣਗੀਆਂ, ਕਿਉਂਕਿ ਯਾਤਰੀਆਂ ਨੂੰ ਸਕੈਨਿੰਗ ਵਾਲੀ ਥਾਂ, ਬੈਗਾਂ ‘ਚੋਂ ਆਪਣਾ ਸਮਾਨ ਕੱਢਣ ਦੀ ਲੋੜ ਨਹੀਂ ਹੋਏਗੀ, ਕਿਉਂਕਿ ਇਸ ਨਵੀਂ ਤਕਨੀਕ ਰਾਂਹੀ ਬੈਗਾਂ ਵਿੱਚ ਪਈਆਂ ਇਲੈਕਟ੍ਰੋਨਿਕ ਜਾਂ ਹੋਰ ਉਪਕਰਨਾਂ ਨੂੰ ਸਕੈਨ ਕੀਤਾ ਜਾ ਸਕੇਗਾ ਤੇ ਇਸ ਨਾਲ ਯਾਤਰੀਆਂ ਦਾ ਕਾਫੀ ਸਮਾਂ ਬਚੇਗਾ।

Add a Comment

Your email address will not be published. Required fields are marked *