ਆਕਲੈਂਡ ਲਈ ਹੈਲਥ ਨਿਊਜ਼ੀਲੈਂਡ ਨੇ ਸਿਹਤ ਚੇਤਾਵਨੀ ਕੀਤੀ ਜਾਰੀ
September 27, 2023
![](http://mehakewattan.com/wp-content/uploads/2023/09/2023_9image_23_00_30128608735-ll-1.jpg)
ਆਕਲੈਂਡ-ਆਕਲੈਂਡ ਵਿੱਚ ਇਸ ਹਫਤੇ ਖਸਰੇ ਦੇ ਦੂਜੇ ਕੇਸ ਦੀ ਪੁਸ਼ਟੀ ਤੋਂ ਬਾਅਦ ਹੈਲਥ ਨਿਊਜ਼ੀਲੈਂਡ ਨੇ ਆਕਲੈਂਡ ਵਾਸੀਆਂ ਲਈ ਸਿਹਤ ਚੇਤਾਵਨੀ ਜਾਰੀ ਕੀਤੀ ਹੈ। ਖਸਰੇ ਨਾਲ ਪੀੜਿਤ ਵਿਅਕਤੀ 22 ਅਤੇ 24 ਸਤੰਬਰ ਨੂੰ ਆਕਲੈਂਡ ਤੇ ਵਾਇਕਾਟੋ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਪਬਲਿਕ ਹੈਲਥ ਵੱਲੋਂ ਹੋਬਸਨਵਿਲੇ ਆਰਲੀ ਲਰਨਿੰਗ ਸੈਂਟਰ ਵਿੱਚ ਸਟਾਫ ਅਤੇ ਬੱਚਿਆਂ ਦੀ ਸਿਹਤ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। ਜਿੱਥੇ ਇਹ ਬਿਮਾਰ ਵਿਅਕਤੀ 19 ਤੋਂ 21 ਸਤੰਬਰ ਬਿਮਾਰੀ ਦੀ ਹਾਲਤ ਵਿੱਚ ਗਿਆ ਸੀ। ਖਸਰੇ ਦੀ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ। ਜਿਸਨੂੰ ਸਿਰਫ ਵੈਕਸੀਨੇਸ਼ਨ ਨਾਲ ਹੀ ਰੋਕਿਆ ਜਾ ਸਕਦਾ ਹੈ। ਹੈਲਥ ਨਿਊਜੀਲੈਂਡ ਖਸਰੇ ਨਾਲ ਗ੍ਰਸਤ ਹੋਰ ਬਿਮਾਰਾਂ ਦੀ ਪਹਿਚਾਣ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ।