ਕੁੱਲ੍ਹੜ ਪਿੱਜ਼ਾ ਕੱਪਲ ਦੇ ਵਿਵਾਦ ’ਤੇ ਬੋਲੇ ਐਮੀ ਵਿਰਕ
September 26, 2023
![](http://mehakewattan.com/wp-content/uploads/2023/09/2023_9image_13_29_159446935ammyvirk-ll.jpg)
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਹ ਫ਼ਿਲਮ 28 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਐਮੀ ਵਿਰਕ ਦੀ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਦੀ ਵਾਇਰਲ ਵੀਡੀਓ ਸਬੰਧੀ ਆਪਣੀ ਰਾਏ ਰੱਖ ਰਹੇ ਹਨ।
ਐਮੀ ਵਿਰਕ ਨੇ ਕਿਹਾ ਕਿ ਕਿਸੇ ਦੇ ਪਰਿਵਾਰ ਨੂੰ ਇੰਨਾ ਜ਼ਲੀਲ ਨਹੀਂ ਕਰਦੇ। ਬੰਦੇ ਕੋਲੋਂ ਗਲਤੀ ਹੋ ਜਾਂਦੀ ਹੈ। ਉਨ੍ਹਾਂ ਦੇ ਨਿਆਣਾ ਹੋਇਆ ਹੈ ਤੇ ਉਨ੍ਹਾਂ ਨੂੰ ਮਰਨ ਤਕ ਮਜਬੂਰ ਨਾ ਕਰੋ। ਐਮੀ ਵਿਰਕ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਦੇ ਪਰਿਵਾਰ ’ਚ ਕੁਝ ਮਾੜਾ ਹੋ ਗਿਆ ਤਾਂ ‘ਵਾਹਿਗੁਰੂ’ ਵੀ ਸਭ ਤੋਂ ਪਹਿਲਾਂ ਤੁਸੀਂ ਹੀ ਜਾ ਕੇ ਲਿਖਣਾ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਦਾ ਕੋਈ ਚੱਕਰ ਨਹੀਂ, ਗਾਲ੍ਹਾਂ ਮੈਨੂੰ ਕੱਢ ਲਿਆ ਕਰੋ।