IPL ‘ਚ KKR ਦੀ ਹਾਰ ‘ਤੇ ਅੱਗ ਬਾਬੂਲਾ ਹੋਏ ਸ਼ਾਹਰੁਖ ਖ਼ਾਨ

 IPL 2024 ਦਾ ਉਤਸ਼ਾਹ ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਦੀਵਾਨਾ ਬਣਾ ਰਿਹਾ ਹੈ। ਟੂਰਨਾਮੈਂਟ ‘ਚ ਅੱਗੇ ਵਧਣ ਲਈ ਸਾਰੀਆਂ ਟੀਮਾਂ ਆਪਣੀ ਜਾਨ ਜੋਖ਼ਮ ‘ਚ ਪਾ ਰਹੀਆਂ ਹਨ। ਇਨ੍ਹਾਂ ‘ਚ ਸ਼ਾਹਰੁਖ ਖ਼ਾਨ ਦੀ ਟੀਮ ‘ਕੋਲਕਾਤਾ ਨਾਈਟ ਰਾਈਡਰਜ਼’ ਵੀ ਸ਼ਾਮਲ ਹੈ। ਕਿੰਗ ਖ਼ਾਨ ਨਾਲ ਅਦਾਕਾਰਾ ਜੂਹੀ ਚਾਲਵਾ ਵੀ ‘ਕੇ. ਕੇ. ਆਰ’ ਦੀ ਸਹਿ-ਮਾਲਕ ਹੈ। ਬਿਜ਼ਨੈੱਸ ਪਾਰਟਨਰ ਹੋਣ ਦੇ ਨਾਲ-ਨਾਲ ਸ਼ਾਹਰੁਖ ਅਤੇ ਜੂਹੀ ਚਾਵਲਾ ਅਸਲ ਜ਼ਿੰਦਗੀ ‘ਚ ਵੀ ਕਰੀਬੀ ਦੋਸਤ ਹਨ ਪਰ IPL ਮੈਚਾਂ ਦੌਰਾਨ ਇਕ-ਦੂਜੇ ਨਾਲ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ।

ਜੂਹੀ ਚਾਵਲਾ ਨੇ ਖੁਲਾਸਾ ਕੀਤਾ ਹੈ ਕਿ IPL ਮੈਚਾਂ ਦੌਰਾਨ ਸ਼ਾਹਰੁਖ ਖ਼ਾਨ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਆਪਣਾ ਗੁੱਸਾ ਉਸ ‘ਤੇ ਕੱਢਦੇ ਹਨ। ਅਜਿਹੇ ‘ਚ ਅਭਿਨੇਤਰੀ ਉਸ ਨਾਲ ਬੈਠ ਕੇ IPL ਮੈਚ ਦੇਖਣ ਤੋਂ ਬਚਦੀ ਹੈ। ਆਈ. ਏ. ਐੱਨ. ਐੱਸ. ਨਾਲ ਗੱਲ ਕਰਦਿਆਂ ਜੂਹੀ ਚਾਵਲਾ ਨੇ ਕਿਹਾ, “ਆਈ. ਪੀ. ਐਲ’ ਹਮੇਸ਼ਾ ਰੋਮਾਂਚਕ ਹੁੰਦਾ ਹੈ। ਜਦੋਂ ਸਾਡੀ ਟੀਮ ਖੇਡਦੀ ਹੈ ਤਾਂ ਅਸੀਂ ਸਾਰੇ ਆਪਣੇ ਟੈਲੀਵਿਜ਼ਨ ਸੈੱਟਾਂ ਦੇ ਸਾਹਮਣੇ ਹੁੰਦੇ ਹਾਂ, ਉਨ੍ਹਾਂ ਨੂੰ ਦੇਖਣਾ ਦਿਲਚਸਪ ਹੁੰਦਾ ਹੈ ਅਤੇ ਅਸੀਂ ਸਾਰੇ ਬਹੁਤ ਤਣਾਅ ‘ਚ ਵੀ ਹੁੰਦੇ ਹਾਂ।”
ਸ਼ਾਹਰੁਖ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਨੇ ਅੱਗੇ ਕਿਹਾ, “ਉਨ੍ਹਾਂ ਨਾਲ ਮੈਚ ਦੇਖਣਾ ਚੰਗਾ ਨਹੀਂ ਹੈ ਕਿਉਂਕਿ ਜਦੋਂ ਸਾਡੀ ਟੀਮ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੀ ਹੈ ਤਾਂ ਉਹ ਆਪਣਾ ਗੁੱਸਾ ਮੇਰੇ ‘ਤੇ ਕੱਢਦੇ ਹਨ। ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਹ ਇਹ ਗੱਲ ਮੈਨੂੰ ਨਹੀਂ ਸਗੋਂ ਟੀਮ ਨੂੰ ਦੱਸੇ। ਇਸ ਲਈ ਅਸੀਂ ਮੈਚ ਦੇਖਣ ਲਈ ਸਹੀ ਲੋਕ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਇਹੀ ਗੱਲ ਕਈ ਮਾਲਕਾਂ ‘ਤੇ ਲਾਗੂ ਹੁੰਦੀ ਹੈ, ਜੋ ਜਦੋਂ ਵੀ ਉਨ੍ਹਾਂ ਦੀਆਂ ਟੀਮਾਂ ਖੇਡਦੀਆਂ ਹਨ ਤਾਂ ਪਸੀਨੇ ਨਾਲ ਭਿੱਜ ਹੁੰਦੇ ਹਨ।

ਜੂਹੀ ਚਾਵਲਾ ਅਤੇ ਸ਼ਾਹਰੁਖ ਖ਼ਾਨ ਦੀ ਗਿਣਤੀ ਬਾਲੀਵੁੱਡ ਦੀਆਂ ਸੁਪਰਹਿੱਟ ਜੋੜੀਆਂ ‘ਚ ਹੁੰਦੀ ਹੈ। ਦੋਵਾਂ ਨੇ ‘ਭੂਤਨਾਥ’, ‘ਡਰ’, ‘ਫਿਰ ਵੀ ਦਿਲ ਹੈ ਹਿੰਦੁਸਤਾਨੀ’, ‘ਰਾਮ ਜਾਨੇ’, ‘ਡੁਪਲੀਕੇਟ’, ‘ਯੈੱਸ ਬੌਸ’, ‘ਰਾਜੂ ਬਨ ਗਿਆ ਜੈਂਟਲਮੈਨ’, ‘ਵਨ 2 ਕਾ 4’ ਸਮੇਤ ਕਈ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਹੈ।

Add a Comment

Your email address will not be published. Required fields are marked *