‘ਜ਼ਵਿਗਾਟੋ’ ਨੇ ਮੈਨੂੰ ਸਮਝਾਈਆਂ ਡਿਲਿਵਰੀ ਬੁਆਏ ਦੀਆਂ ਤਕਲੀਫ਼ਾਂ : ਕਪਿਲ ਸ਼ਰਮਾ

ਮੁੰਬਈ– ਆਉਣ ਵਾਲੀ ਫ਼ਿਲਮ ‘ਜ਼ਵਿਗਾਟੋ’ ਟਰੇਲਰ ਲਾਂਚ ਤੋਂ ਬਾਅਦ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ’ਚ ਮੁੱਖ ਅਦਾਕਾਰ ਕਪਿਲ ਸ਼ਰਮਾ ਵਲੋਂ ਸਾਂਝਾ ਕੀਤਾ ਗਿਆ ਇਕ ਵਿਅਕਤੀਗਤ ਕਿੱਸਾ ਸ਼ਾਮਲ ਹੈ। ਲਾਂਚ ਈਵੈਂਟ ਦੌਰਾਨ ਕਪਿਲ ਸ਼ਰਮਾ ਨੇ ਇਕ ਸਮਾਂ ਯਾਦ ਕੀਤਾ, ਜਦੋਂ ਉਨ੍ਹਾਂ ਦੀ ਪਤਨੀ ਨੇ ਇਕ ਦੋਸਤ ਦੇ ਜਨਮਦਿਨ ਦੇ ਜਸ਼ਨ ਲਈ ਆਨਲਾਈਨ ਕੇਕ ਦਾ ਆਰਡਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਇਕ ਦਿਨ ਅਸੀਂ ਆਪਣੇ ਇਕ ਮਿੱਤਰ ਦਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਸੀ, ਜਿਸ ਲਈ ਮੇਰੀ ਵਾਈਫ ਨੇ ਆਨਲਾਈਨ ਆਰਡਰ ਕਰਕੇ ਕੇਕ ਮੰਗਵਾਇਆ ਸੀ, ਜਦੋਂ ਪਰਸਨ ਆਇਆ ਤਾਂ ਅਸੀਂ ਕੇਕ ਦੇਖਿਆ ਤਾਂ ਉਹ ਥੋੜ੍ਹਾ ਵਿਗੜ ਚੁੱਕਾ ਸੀ ਤੇ ਬਾਕਸ ਅੰਦਰ ਇਥੇ-ਉਥੇ ਲਗਾ ਹੋਇਆ ਸੀ, ਅਸੀਂ ਉਹ ਕੇਕ ਰਿਟਰਨ ਕਰ ਦਿੱਤਾ।

ਫਿਰ ਮੈਨੂੰ ਅਚਾਨਕ ਇਹ ਧਿਆਨ ਆਇਆ ਕਿ ਇਸ ਡਿਲਿਵਰੀ ਪਰਸਨ ਨੂੰ ਕਿਤੇ ਆਪਣੀ ਸ਼ਾਪ ਤੋਂ ਝਿੜਕਾਂ ਨਾ ਪੈਣ ਜਾਂ ਇਸ ਦਾ ਭੁਗਤਾਨ ਉਸ ਨੂੰ ਆਪਣੀ ਤਨਖ਼ਾਹ ’ਚੋਂ ਨਾ ਕਰਨਾ ਪਵੇ, ਅਸੀਂ ਤੁਰੰਤ ਉਸ ਨੂੰ ਬੁਲਾਇਆ ਤੇ ਕੇਕ ਵਾਪਸ ਦੇਣ ਲਈ ਕਿਹਾ ਕਿਉਂਕਿ ਅਸੀਂ ਕੇਕ ਨੂੰ ਉਂਜ ਵੀ ਕੱਟ ਹੀ ਕਰਨ ਵਾਲੇ ਸੀ।

ਮੈਨੂੰ ਲੱਗਦਾ ਹੈ ਕਿ ‘ਜ਼ਵਿਗਾਟੋ’ ’ਚ ਮੇਰੇ ਵਲੋਂ ਨਿਭਾਏ ਗਏ ਇਸ ਕਿਰਦਾਰ ਦੀ ਵਜ੍ਹਾ ਨਾਲ ਮੈਨੂੰ ਉਨ੍ਹਾਂ ਦੇ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਕਿਉਂਕਿ ਮੈਂ ਆਪਣੇ ਕਿਰਦਾਰ ਨੂੰ ਨਿਭਾਉਂਦੇ ਸਮੇਂ ਇਨ੍ਹਾਂ ਗੱਲਾਂ ’ਚੋਂ ਲੰਘਿਆ ਹਾਂ। ‘ਜ਼ਵਿਗਾਟੋ’ ਫ਼ਿਲਮ 17 ਮਾਰਚ, 2023 ਨੂੰ ਸਿਨੇਮਾਘਰਾਂ ’ਚ ਰਿਲੀਜ ਹੋਵੇਗੀ।

Add a Comment

Your email address will not be published. Required fields are marked *