CMAI ਨੇ ਕਿਸਾਨਾਂ ਦੇ ਹਿੱਤ ਲਈ KUKVC ਨਾਲ ਕੀਤੀ ਸਾਂਝੇਦਾਰੀ

ਨਵੀਂ ਦਿੱਲੀ – ਉਦਯੋਗ ਸੰਗਠਨ ਕਾਰਬਨ ਮਾਰਕੀਟਸ ਐਸੋਸੀਏਸ਼ਨ ਆਫ ਇੰਡੀਆ ਨੇ ਕਿਸਾਨਾਂ ਨੂੰ ਰੋਜ਼ੀ-ਰੋਟੀ ਲਈ ਟਿਕਾਊ ਖੇਤੀ ਤਕਨੀਕਾਂ ਨੂੰ ਅਪਣਾਉਣ ’ਚ ਮਦਦ ਕਰਨ ਲਈ ਖੇਤੀ ਉੱਦਮੀ ਕਿਸਾਨ ਵਿਕਾਸ ਚੈਂਬਰ ਨਾਲ ਸਾਂਝੇਦਾਰੀ ਕੀਤੀ ਹੈ। ਕਾਰਬਨ ਮਾਰਕੀਟਸ ਐਸੋਸੀਏਸ਼ਨ ਆਫ ਇੰਡੀਆ (ਸੀ. ਐੱਮ. ਏ. ਆਈ.) ਵਲੋਂ ਜਾਰੀ ਇਕ ਬਿਆਨ ਮੁਤਾਬਕ ਭਾਰਤ ’ਚ ਵਿਕਾਸਸ਼ੀਲ ਬਾਜ਼ਾਰ, ਜੈਵਿਕ ਖੇਤੀ ਅਤੇ ਕਾਰਬਨ ਕ੍ਰੈਡਿਟ ਦੇ ਏਕੀਕਰਣ ਵਰਗੀਆਂ ਟਿਕਾਊ ਪ੍ਰਥਾਵਾਂ ਨੂੰ ਅਪਣਾਉਣ ਨਾਲ ਕਿਸਾਨਾਂ ਨੂੰ ਬਿਹਤਰ ਮਾਲੀਆ ਕਮਾਉਣ ’ਚ ਮਦਦ ਮਿਲੇਗੀ।

ਸੀ. ਐੱਮ. ਏ. ਆਈ. ਜਲਵਾਯੂ ਬਦਲਾਅ ਨਾਲ ਨਜਿੱਠਣ ’ਚ ਕਾਰਬਨ ਕ੍ਰੈਡਿਟ ਦੇ ਮਹੱਤਵ ’ਤੇ ਸੈਸ਼ਨ ਆਯੋਜਿਤ ਕਰੇਗਾ ਅਤੇ ਅਧਿਕਾਰਤ ਮੰਚਾਂ ਰਾਹੀਂ ਰਜਿਸਟਰਡ ਅਤੇ ਕ੍ਰੈਡਿਟ ਕਮਾਉਣ ਦੀ ਪ੍ਰਕਿਰਿਆ ’ਤੇ ਮਾਰਗਦਰਸ਼ਨ ਮੁਹੱਈਆ ਕਰੇਗਾ। ਕਾਰਬਨ ਕ੍ਰੈਡਿਟ ਇਕ ਬਾਜ਼ਾਰ ਆਧਾਰਿਤ ਸਿਸਟਮ ਹੈ, ਜਿਸ ਨੂੰ ਗ੍ਰੀਨਹਾਊਸ ਗੈਸ (ਜੀ. ਐੱਚ. ਜੀ.) ਨਿਕਾਸੀ ’ਚ ਕਮੀ ਲਿਆਉਣ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਕਾਰਬਨ ਆਫਸੈੱਟ ਵੀ ਕਿਹਾ ਜਾਂਦਾ ਹੈ। ਬਿਆਨ ਮੁਤਾਬਕ ਸੀ. ਐੱਮ. ਏ. ਆਈ. ਨੇ ਰਣਨੀਤਿਕ ਸਾਂਝੇਦਾਰੀ ਬਣਾਉਣ ਲਈ ਖੇਤੀ ਉੱਦਮੀ ਕਿਸਾਨ ਵਿਕਾਸ ਚੈਂਬਰ (ਕੇ. ਯੂ. ਕੇ. ਵੀ. ਸੀ.) ਨਾਲ ਇਕ ਸਮਝੌਤਾ ਮੰਗ ਪੱਤਰ ’ਤੇ ਹਸਤਾਖਰ ਕੀਤੇ ਹਨ।

Add a Comment

Your email address will not be published. Required fields are marked *