ਅਫਰੀਕਾ ‘ਚ ਕਾਰੋਬਾਰ ਦੇ ਮੌਕੇ ਤਲਾਸ਼ ਰਹੀਆਂ ਹਨ ਭਾਰਤੀਆਂ ਕੰਪਨੀਆਂ : ਗੋਇਲ

ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਅਫਰੀਕਾ ‘ਚ ਵਪਾਰ ਅਤੇ ਨਿਵੇਸ਼ ਵਧਾਉਣ ਦੀ ਵੱਡੀ ਸੰਭਾਵਨਾ ਹੈ ਅਤੇ ਭਾਰਤੀ ਕੰਪਨੀਆਂ ਉੱਥੇ ਮੌਕੇ ਦੀ ਤਲਾਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਖੇਤਰਾਂ ਦੇ ਉੱਦਮੀਆਂ ਨੂੰ 2030 ਤੱਕ ਦੁਵੱਲੇ ਵਪਾਰ ਨੂੰ 200 ਅਰਬ ਡਾਲਰ ਦੇ ਟੀਚੇ ਤੋਂ ਅੱਗੇ ਲਿਜਾਣ ਬਾਰੇ ਸੋਚਣਾ ਚਾਹੀਦਾ ਹੈ।

ਦੋਵਾਂ ਖੇਤਰਾਂ ਵਿਚਕਾਰ ਦੁਵੱਲਾ ਵਪਾਰ ਵਰਤਮਾਨ ‘ਚ ਲਗਭਗ 100 ਅਰਬ ਡਾਲਰ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਅਫ਼ਰੀਕਾ ਨਾਲ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ) ਲਈ ਵੀ ਗੱਲਬਾਤ ਕਰ ਸਕਦਾ ਹੈ।
ਸੀ.ਆਈ.ਆਈ-ਐਗਜ਼ਿਮ ਬੈਂਕ ਦੇ ‘ਭਾਰਤ-ਅਫਰੀਕਾ ਗਰੋਥ ਪਾਰਟਨਰਸ਼ਿਪ’ ‘ਤੇ ਕਾਨਫਰੰਸ ‘ਚ ਗੋਇਲ ਨੇ ਕਿਹਾ, “ਭਾਰਤੀ ਕੰਪਨੀਆਂ ਇਸ ਖੇਤਰ ‘ਚ ਬਹੁਤ ਸਾਰੇ ਮੌਕਿਆਂ ਦੀ ਖੋਜ ਕਰ ਰਹੀਆਂ ਹਨ ਅਤੇ ਉਹ ਅਫਰੀਕਾ ‘ਚ ਆਰਥਿਕ ਵਿਕਾਸ ਨੂੰ ਗਤੀ ਦੇਣ ਅਤੇ ਨੌਕਰੀਆਂ ਪੈਦਾ ਕਰਨ ‘ਚ ਮਦਦ ਕਰ ਸਕਦੀ ਹੈ।”

ਗੋਇਲ ਨੇ ਕਿਹਾ ਕਿ ਵਪਾਰ ਵਧਾਉਣ ਦੇ ਲਿਹਾਜ਼ ਨਾਲ ‘ਅਸੀਂ ਅਜੇ ਆਪਣੀ ਪੂਰੀ ਸਮਰੱਥਾ ਤੱਕ ਨਹੀਂ ਪਹੁੰਚੇ ਹਾਂ ਉਨ੍ਹਾਂ ਕਿਹਾ ਕਿ ਅਸੀਂ ਅਫ਼ਰੀਕਾ ਦੇ ਦੋਸਤ ਅਤੇ ਭਰਾ ਦੇ ਤੌਰ ‘ਤੇ ਕੰਮ ਕਰਦੇ ਹਾਂ।

Add a Comment

Your email address will not be published. Required fields are marked *