ਸਵਾ 5 ਕਰੋੜ ਦੀ ਆਈਸ ਸਮੇਤ ਦੋ ਕਾਰ ਸਵਾਰ ਨਸ਼ਾ ਸਮੱਗਲਰ STF ਵੱਲੋਂ ਗ੍ਰਿਫਤਾਰ

ਲੁਧਿਆਣਾ – ਸੂਬੇ ਵਿਚ ਨਸ਼ਾ ਸਮੱਗਲਰਾਂ ਖਿਲਾਫ ਬਣਾਈ ਸਪੈਸ਼ਨ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਲੁਧਿਆਣਾ ਯੂਨੀਟ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਨਸ਼ਾ ਸਮੱਗਲਰਾਂ ਨੂੰ ਸਵਾ 5 ਕਰੋੜ ਦੀ ਆਇਸ ਸਮੇਤ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਲੁਧਿਆਣਾ ਰੇਂਜ ਦੇ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਲੋਹਾਰਾ ਦਰਵਾਜ਼ੇ ਕੋਲ ਸਪੈਸ਼ਲ ਨਾਕਾਬੰਦੀ ਦੌਰਾਨ ਸਮੇਂ ਸਾਹਮਣਿਓਂ ਇਕ ਸਫੈਦ ਰੰਗ ਦੀ ਹੋਂਡਾ ਸਿਟੀ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਜਦੋਂ ਪੁਲਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਬਾਹਰ ਕੱਢ ਕੇ ਡ੍ਰਾਈਵਰ ਸੀਟ ਦੇ ਥੱਲੇ ਤਲਾਸ਼ੀ ਲਈ ਤਾਂ ਉੱਥੇ ਇਕ ਪਲਾਸਟਿਕ ਦਾ ਲਿਫਾਫਾ ਬਰਾਮਦ ਕੀਤਾ ਗਿਆ, ਜਿਸ ਵਿਚ 513 ਗ੍ਰਾਮ ਆਈਸ ਬਰਾਮਦ ਕੀਤੀ ਗਈ।

ਪੁਲਸ ਟੀਮ ਨੇ ਤੁਰੰਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਅਰੋੜਾ ਉਰਫ ਕਾਕਾ (37) ਪੁੱਤਰ ਕਸ਼ਮੀਰੀ ਲਾਲ ਨਿਵਾਸੀ ਮੁਹੱਲਾ ਮਨਜੀਤ ਨਗਰ ਟਿੱਬਾ ਰੋਡ ਹਾਲ ਵਾਸੀ ਹਿਮਾਲਿਆ ਲੋਕ ਸੋਸਾਇਟੀ ਚਬਰਪੁਰ ਮੈਹਰੋਲੀ ਦਿੱਲੀ ਤੇ ਰੋਹਿਤ ਯਾਦਵ (30) ਪੁੱਤਰ ਵਿਰਕਮ ਯਾਦਵ ਨਿਵਾਸੀ ਰਾਜਾ ਪਾਰਕ ਰਾਣੀ ਬਾਗ ਮਧੂਬਨ ਚੌਕ, ਦਿੱਲੀ ਵਜੋਂ ਕੀਤੀ ਗਈ। ਪੁਲਸ ਨੇ ਦੋਵੇਂ ਨਸ਼ਾ ਸਮੱਗਲਰਾਂ ਖਿਲਾਫ ਮੋਹਾਲੀ ਐੱਸ. ਟੀ. ਐੱਫ. ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਐੱਸ. ਟੀ. ਐੱਫ. ਦੇ ਇੰਚਾਰਜ ਨੇ ਦੱਸਿਆ ਕਿ ਅੱਜ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇੱਥੇ ਦੋਵਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

Add a Comment

Your email address will not be published. Required fields are marked *