ਪੰਜਾਬ ਮਹਿਲਾ ਹਾਕੀ ਟੀਮ ਲਈ ਟਰਾਇਲ 13 ਨੂੰ

ਜਲੰਧਰ:ਗੁਜਰਾਤ ਵਿੱਚ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟਰਾਇਲ 13 ਅਗਸਤ ਨੂੰ ਅੰਮ੍ਰਿਤਸਰ ਵਿੱਚ ਹੋਣਗੇ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ  ਅਨੁਸਾਰ ਰਾਜਕੋਟ (ਗੁਜਰਾਤ) ਵਿੱਚ 30 ਸਤੰਬਰ ਤੋਂ 7 ਅਕਤੂਬਰ ਤਕ ਹੋਣ ਵਾਲੀਆਂ  ਕੌਮੀ ਖੇਡਾਂ ਵਿੱਚ ਹਿੱਸਾ ਲੈਣ ਵਾਲੀ  ਪੰਜਾਬ ਮਹਿਲਾ ਹਾਕੀ ਟੀਮ ਲਈ ਟਰਾਇਲ 13 ਅਗਸਤ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਕੀ ਗਰਾਊਂਡ ਵਿੱਚ ਹੋਣਗੇ। ਹਾਕੀ ਪੰਜਾਬ ਵੱਲੋਂ ਹਰਪ੍ਰੀਤ ਸਿੰਘ ਮੰਡੇਰ, ਹਰਦੀਪ ਸਿੰਘ ਨੀਟਾ,  ਬਲਵਿੰਦਰ ਸਿੰਘ ਸ਼ੰਮੀ (ਸਾਰੇ ਓਲੰਪੀਅਨ), ਬਲਦੇਵ ਸਿੰਘ (ਦਰੋਣਾਚਾਰਿਆ ਐਵਾਰਡੀ),  ਰਾਜਬੀਰ ਕੌਰ ਰਾਏ (ਏਸ਼ਿਆਈ ਮੈਡਲਿਸਟ), ਯੋਗਿਤਾ ਬਾਲੀ ਅਤੇ ਸੁਖਜੀਤ ਕੌਰ (ਦੋਵੇਂ ਸਾਬਕਾ ਕੌਮੀ ਖਿਡਾਰੀ) ਨੂੰ ਚੋਣ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। 

Add a Comment

Your email address will not be published. Required fields are marked *