ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ

ਨਵੀਂ ਦਿੱਲੀ – ਭਾਰਤ-ਕੈਨੇਡਾ ਦਾ ਵਿਵਾਦ ਦਿਨ ਪ੍ਰਤੀ ਦਿਨ ਘੱਟ ਹੋਣ ਦੀ ਥਾਂ ਵਧਦੀ ਹੀ ਜਾ ਰਿਹਾ ਹੈ। ਖਾਲਿਸਤਾਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਦੋਵੇਂ ਦੇਸ਼ਾਂ ਦੀ ਇਕਾਨਮੀ ’ਤੇ ਅਸਰ ਪੈਣ ਲੱਗਾ ਹੈ। ਹਾਲਾਂਕਿ ਭਾਰਤ ਨਾਲ ਪੰਗਾ ਕੈਨੇਡਾ ਨੂੰ ਕਾਫੀ ਮਹਿੰਗਾ ਪੈਣ ਵਾਲਾ ਹੈ। ਦਰਅਸਲ ਹਾਲ ਹੀ ਵਿਚ ਭਾਰਤ ਸਰਕਾਰ ਨੇ ਵੀ ਕੈਨੇਡਾ ਪ੍ਰਤੀ ਸਖਤ ਰੁਖ ਅਪਣਾਉਂਦੇ ਹੋਏ ਕੈਨੇਡਾ ਲਈ ਵੀਜ਼ਾ ਨੂੰ ਅਗਲੇ ਹੁਕਮ ਤੱਕ ਰੋਕ ਦਿੱਤਾ ਹੈ। ਉੱਥੇ ਹੀ ਭਾਰਤੀ ਕੰਪਨੀਆਂ ਵੀ ਕੈਨੇਡਾ ’ਚ ਆਪਣਾ ਕਾਰੋਬਾਰ ਸਮੇਟ ਰਹੀਆਂ ਹਨ, ਜਿਸ ਨਾਲ ਕੈਨੇਡਾ ਨੂੰ ਭਾਰੀ ਝਟਕਾ ਲੱਗਾ ਹੈ।

ਦਿੱਗਜ਼ ਬਿਜ਼ਨੈੱਸਮੈਨ ਆਨੰਦ ਮਹਿੰਦਰਾ ਨੇ ਵੀ ਬੀਤੇ ਦਿਨ ਕੈਨੇਡਾ ਤੋਂ ਆਪਣਾ ਕਾਰੋਬਾਰ ਸਮੇਟਣ ਦਾ ਫੈਸਲਾ ਕੀਤਾ। ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ’ਚ ਆਪਣੀ ਸਹਾਇਕ ਕੰਪਨੀ ਦੇ ਆਪ੍ਰੇਸ਼ਨ ਨੂੰ ਬੰਦ ਕਰ ਦਿੱਤਾ ਹੈ। ਕੈਨੇਡਾ ਬੇਸਡ ਕੰਪਨੀ ਰੇਸਨ ਏਅਰੋਸਪੇਸ ਕਾਰਪੋਰੇਸ਼ਨ ਦੇ ਆਪ੍ਰੇਸ਼ਨ ਨੂੰ ਮਹਿੰਦਰਾ ਨੇ ਬੰਦ ਕਰ ਦਿੱਤਾ। ਹੁਣ ਭਾਰਤ ਦੀ ਜੇ. ਐੱਸ. ਡਬਲਯੂ. ਸਟੀਲ ਲਿਮਟਿਡ ਕੈਨੇਡਾ ਦੀ ਟੈੱਕ ਰਿਸੋਰਸਿਜ਼ ਨਾਲ ਡੀਲ ਕਰਨ ਜਾ ਰਹੀ ਸੀ। ਵਿਵਾਦ ਨੂੰ ਵਧਦਾ ਦੇਖ ਕੰਪਨੀ ਨੇ ਆਪਣੀ ਡੀਲ ਦੀ ਰਫਤਾਰ ਹੌਲੀ ਕਰ ਦਿੱਤੀ ਹੈ।

ਜੇ. ਐੱਸ. ਡਬਲਯੂ. ਕੈਨੇਡਾ ਦੀ ਕੰਪਨੀ ਟੈੱਕ ਰਿਸੋਰਸਿਜ਼ ਦੀ ਸਟੀਲ ਮੈਨੂਫੈਕਚਰਿੰਗ ਯੂਨਿਟ, ਕੋਲ ਯੂਨਿਟ ’ਚ ਹਿੱਸੇਦਾਰੀ ਖਰੀਦਣ ਜਾ ਰਹੀ ਹੈ ਪਰ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਤਨਾਅ ਦਰਮਿਆਨ ਕੰਪਨੀ ਨੇ ਇਸ ਡੀਲ ਨੂੰ ਸਲੋ ਡਾਊਨ ਕਰ ਦਿੱਤਾ ਹੈ। ਰਾਇਟਰਸ ਦੀ ਰਿਪੋਰਟ ਮੁਤਾਬਕ ਕੰਪਨੀ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਹੋਣ ਦੀ ਉਡੀਕ ਕਰ ਰਹੀ ਹੈ।

ਰਾਇਟਰਸ ਮੁਤਾਬਕ ਭਾਰਤ ਦੀ ਦਿੱਗਜ਼ ਟੈੱਕ ਫਰਮ ਟੀ. ਸੀ. ਐੱਸ., ਇੰਫੋਸਿਸ, ਵਿਪਰੋ ਵਰਗੀਆਂ 30 ਭਾਰਤੀ ਕੰਪਨੀਆਂ ਨੇ ਕੈਨੇਡਾ ’ਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਇਨ੍ਹਾਂ ਕੰਪਨੀਆਂ ਕਾਰਨ ਕੈਨੇਡਾ ’ਚ ਵੱਡੀ ਆਬਾਦੀ ਨੂੰ ਰੁਜ਼ਗਾਰ ਮਿਲਿਆ ਹੈ। ਉੱਥੇ ਹੀ ਕੈਨੇਡਾ ਦੀ ਸਭ ਤੋਂ ਵੱਡੀ ਪੈਨਸ਼ਨ ਫੰਡ ਨ ੇ ਇਕੱਲੇ ਭਾਰਤ ਵਿਚ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਇਹ ਨਿਵੇਸ਼ ਲਾਂਗ ਟਰਮ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਸੀ।

ਅਜਿਹੇ ’ਚ ਜੇ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਵਧਦਾ ਗਿਆ ਤਾਂ ਕੈਨੇਡਾ ਦੀਆਂ ਮੁਸ਼ਕਲਾਂ ਵਧ ਜਾਣਗੀਆਂ, ਜਿਸ ਦਾ ਅਸਰ ਦੋਹਾਂ ਦੇਸ਼ਾਂ ਦੀ ਦਰਾਮਦ-ਬਰਾਮਦ ’ਤੇ ਹੋਵੇਗਾ। ਇਨਵੈਸਟ ਇੰਡੀਆ ਮੁਤਾਬਕ ਅਪ੍ਰੈਲ 2000 ਤੋਂ ਮਾਰਚ 2023 ਤੱਕ ਕੈਨੇਡਾ ਨੇ ਭਾਰਤ ਵਿਚ ਲਗਭਗ 3306 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਕੈਨੇਡਾ ਦਾ 9ਵਾਂ ਸਭ ਤੋਂ ਵੱਡਾ ਬਿਜ਼ਨੈੱਸ ਪਾਰਟਨਰ ਹੈ। ਅਜਿਹੇ ’ਚ ਭਾਰਤ ਨਾਲ ਪੰਗਾ ਕੈਨੇਡਾ ਨੂੰ ਕਾਫੀ ਮਹਿੰਗਾ ਪਵੇਗਾ।

Add a Comment

Your email address will not be published. Required fields are marked *