ਓਡੀਸ਼ਾ ‘ਚ ਮਾਲਗੱਡੀ ਹੇਠਾਂ ਆਉਣ ਨਾਲ 6 ਲੋਕਾਂ ਦੀ ਮੌਤ

ਭੁਵਨੇਸ਼ਵਰ : ਓਡੀਸ਼ਾ ਦੇ ਜਾਜਪੁਰ ਕਿਓਂਝਰ ਰੋਡ ਰੇਲਵੇ ਸਟੇਸ਼ਨ ‘ਤੇ ਬੁੱਧਵਾਰ ਨੂੰ ਇਕ ਮਾਲਗੱਡੀ ਹੇਠਾਂ ਆਉਣ ਨਾਲ ਘੱਟੋ-ਘੱਟ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਜ਼ਦੂਰਾਂ ਨੇ ਭਾਰੀ ਬਾਰਿਸ਼ ਤੋਂ ਬਚਣ ਲਈ ਖੜ੍ਹੀ ਹੋਈ ਮਾਲਗੱਡੀ ਹੇਠਾਂ ਆਸਰਾ ਲਿਆ ਸੀ ਕਿ ਅਚਾਨਕ ਬਿਨਾ ਇੰਜਨ ਦੇ ਮਾਲਗੱਡੀ ਚੱਲ ਪਈ ਤੇ ਮਜ਼ਦੂਰਾਂ ਨੂੰ ਉਸ ਥੱਲਿਓਂ ਨਿਕਲਣ ਦਾ ਮੌਕਾ ਨਹੀਂ ਮਿਲਿਆ। 

ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਕੁੱਝ ਮਜ਼ਦੂਰ ਰੇਲ ਪਟੜੀ ‘ਤੇ ਕੰਮ ਕਰ ਰਹੇ ਸਨ ਕਿ ਅਚਾਨਕ ਹਨੇਰੀ ਚੱਲੀ। ਉਹ ਹਨੇਰੀ ਤੋਂ ਬਚਨ ਲਈ ਨਾਲ ਦੀ ਪਟੜੀ ‘ਤੇ ਖੜ੍ਹੀ ਮਾਲਗੱਡੀ ਹੇਠਾਂ ਚਲੇ ਗਏ, ਜਿਸ ਵਿਚ ਇੰਜਨ ਵੀ ਨਹੀਂ ਸੀ ਲੱਗਿਆ। ਬਦਕਿਮਸਤੀ ਨਾਲ ਉਹ ਚੱਲ ਪਈ ਜਿਸ ਕਾਰਨ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। 

ਜ਼ਖ਼ਮੀਆਂ ਨੂੰ ਕੱਟਕ ਦੇ ਐੱਸ.ਸੀ.ਬੀ.ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਈਸਟ ਕੋਸਟ ਰੇਲਵੇ ਨੇ ਇਕ ਬਿਆਨ ਵਿਚ ਕਿਹਾ, “ਰੇਲਵੇ ਦੇ ਕੰਮ ਲਈ ਇਕ ਠੇਕੇਦਾਰ ਵੱਲੋਂ ਰੱਖੇ ਗਏ ਠੇਕਾ ਮਜ਼ਦੂਰਾਂ ਨੇ ਜਾਜਪੁਰ ਕਿਉਂਝਰ ਰੋਡ (ਸਟੇਸ਼ਨ) ਨੇੜੇ ਹਨੇਰੀ ਹਨੇਰੀ ਤੇ ਬਾਰਿਸ਼ ਤੋਂ ਬਚਣ ਲਈ ਖੜ੍ਹੇ ਡੱਬੇ ਹੇਠਾਂ ਆਸਰਾ ਲਿਆ। ਹਨੇਰੀ ਕਾਰਨ ਬਿਨਾ ਇੰਜਨ ਦੇ ਖੜ੍ਹੇ ਡੱਬੇ ਚੱਲਣ ਲੱਗ ਪਏ ਤੇ ਇਹ ਹਾਦਸਾ ਵਾਪਰਿਆ।” ਇਹ ਘਟਨਾ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਵਾਪਰੇ ਭਿਆਨਕ ਹਾਦਸੇ ਤੋਂ 5 ਦਿਨ ਬਾਅਦ ਵਾਪਰੀ ਹੈ ਜਿਸ ਵਿਚ 288 ਲੋਕਾਂ ਦੀ ਮੌਤ ਹੋ ਗਈ ਸੀ।

Add a Comment

Your email address will not be published. Required fields are marked *