ਭਿਆਨਕ ਸੜਕ ਹਾਸਦੇ ਕਾਰਨ ਮੌਕੇ ‘ਤੇ ਹੀ 11 ਲੋਕਾਂ ਦੀ ਮੌਤ

ਜੈਪੁਰ : ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ‘ਚ ਇਕ ਭਾਰੀ ਸਮਾਨ ਢੋਣ ਵਾਲੇ ਟਰੱਕ ਨੇ ਬੁੱਧਵਾਰ ਤੜਕੇ ਸਵੇਰੇ ਇਕ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ‘ਚ ਸਵਾਰ ਗੁਜਰਾਤ ਦੇ 11 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਵੱਲੋਂ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਬੱਸ ਗੁਜਰਾਤ ਦੇ ਯਾਤਰੀਆਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਲੈ ਕੇ ਜਾ ਰਹੀ ਸੀ।

ਇਹ ਬੱਸ ਤੜਕੇ ਸਵੇਰੇ ਕਰੀਬ ਸਾਢੇ 4 ਵਜੇ ਰਾਜਸਥਾਨ ਦੇ ਭਰਤਪੁਰ ‘ਚ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਮੁਤਾਬਕ ਬੱਸ ਲਖਨਪੁਰ ਇਲਾਕੇ ‘ਚ ਅੰਤਰਾ ਫਲਾਈਓਵਰ ‘ਤੇ ਰੁਕੀ ਸੀ ਕਿ ਅਚਾਨਕ ਟਰੱਕ ਨੇ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਪੁਲਸ ਮੁਤਾਬਕ ਹਾਦਸੇ ਦੌਰਾਨ ਬੱਸ ‘ਚ ਸਵਾਰ 5 ਪੁਰਸ਼ਾਂ ਅਤੇ 6 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਅੰਤੂ, ਨੰਦਰਾਮ, ਲੱਲੂ, ਭਰਤ, ਲਾਲਜੀ, ਉਸ ਦੀ ਪਤਨੀ ਮਧੁਬੇਨ, ਅੰਬਾਬੇਨ, ਕੰਬੁਬੇਨ, ਰਾਮੂਬੇਨ, ਅੰਜੂਬੇਨ ਅਤੇ ਅਰਵਿੰਦ ਨਾਂ ਦੇ ਯਾਤਰੀ ਦੀ ਪਤਨੀ ਮਧੂਬੇਨ ਦੇ ਤੌਰ ‘ਤੇ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸਾਰੇ ਮ੍ਰਿਤਕ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਦਿਹੋਰ ਦੇ ਰਹਿਣ ਵਾਲੇ ਹਨ।

Add a Comment

Your email address will not be published. Required fields are marked *