ਆਸਟ੍ਰੇਲੀਆ ‘ਚ ‘ਸਾਵਣ ਕੁਈਨ’ ਮੁਕਾਬਲਾ ਆਯੋਜਿਤ, ਇਹਨਾਂ ਮੁਟਿਆਰਾਂ ਨੇ ਜਿੱਤੇ ਖਿਤਾਬ

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਐਚ. ਐਮ. ਡਿਜ਼ਾਈਨਰ ਤੋਂ ਰੰਧਾਵਾ ਭੈਣਾਂ (ਹਰਜੋਤ ਕੌਰ  ਅਤੇ ਮਨਦੀਪ ਕੌਰ) ਵੱਲੋਂ ਹਰ ਸਾਲ ਕਰਵਾਏ ਜਾਂਦੇ ਪ੍ਰੋਗਰਾਮ ‘ਸਾਵਣ ਕੁਈਨ’ ਦੇ ਨਤੀਜੇ ਬਹੁਤ ਹੀ ਰੌਚਕ ਅਤੇ ਦਿਲਚਸਪ ਹੋ ਨਿਬੜੇ। ਇਸ ਪ੍ਰਤੀਯੋਗਤਾ ਵਿੱਚ ਜਿੱਥੇ ਆਸਟ੍ਰੇਲੀਆ ਦੀਆਂ ਪੰਜਾਬਣਾਂ ਨੇ ਭਾਗ ਲਿਆ, ਉੱਥੇ ਭਾਰਤ ਦੇ ਹੋਰ ਖਿੱਤਿਆਂ ਨਾਲ ਸਬੰਧਿਤ ਮੁਟਿਆਰਾਂ ਨੇ ਵੀ ਕਿਸਮਤ ਅਜਮਾਈ। ਮੈਲਬੌਰਨ ਦੇ ਇੱਕ ਖਚਾਖਚ ਭਰੇ ਹਾਲ ਵਿੱਚ ਇਹਨਾਂ ਚੋਣਵੇਂ ਪ੍ਰਤੀਯੋਗੀਆਂ ਨੇ ਵੀ ਤਨੋਂ-ਮਨੋਂ ਆਪਣੀ ਪ੍ਰਤਿਭਾ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਣ ਵਿੱਚ ਓਪਰਾਪਣ ਮਹਿਸੂਸ ਨਹੀਂ ਕੀਤਾ।  

ਇਹਨਾਂ ਵਿੱਚੋਂ ਚੋਣ ਕਰਨੀ ਵੀ ਮੁਸ਼ਕਿਲ ਸੀ, ਜਿਸ ਵਾਸਤੇ ਮੈਲਬੌਰਨ ਦੀਆਂ ਪ੍ਰਸਿੱਧ ਹਸਤੀਆਂ ਕੁਲਦੀਪ ਕੌਰ, ਹਰਪ੍ਰੀਤ ਸ਼ੇਰਗਿੱਲ, ਪੁਨੀਤ ਸਿੱਧੂ ਅਤੇ ਅਮਨ ਭੰਗੂ ਜੀ ਨੇ ਜੱਜ ਦੀ ਸੇਵਾ ਵਧੀਆ ਅਤੇ ਨਿਰਪੱਖ ਹੋ ਕੇ ਨਿਭਾਈ। ਇਸ ਮੁਕਾਬਲੇ ਵਿੱਚ ਖ਼ਿਤਾਬ ਇਸ ਤਰ੍ਹਾਂ ਗਏ- ਮਿਸ ਚਾਰਮਿੰਗ- ਲਵਪ੍ਰੀਤ ਕੌਰ ਅਤੇ ਸੋਨਮ ਚਾਵੜਾਂ, ਮਿਸ ਗ੍ਰੇਸਫੁੱਲ- ਕਿਰਨ ਸੇਖੋਂ ਅਤੇ ਹਿਨਾ ਕੱਕੜ, ਸੋਹਣੀ ਚਾਲ-ਕੋਮਲਦੀਪ ਅਤੇ ਕਿਰਨਦੀਪ, ਮਿਸ ਗੋਰਜਸ-ਰਾਜਦੀਪ ਅਤੇ ਬੱਲਪ੍ਰੀਤ ਸਰਾਂ, ਸੋਹਣੀ ਸਮਾਈਲ- ਕਰਨਵੀਰ ਅਤੇ ਦੀਪਤੀ ਭੱਟ, ਮਿਸਿਜ਼ ਐਲੀਗੇਂਟ- ਜਸ਼ਨਪ੍ਰੀਤ, ਸੋਹਣੀਆਂ ਅੱਖਾਂ-ਨਵਦੀਪ, ਸਟੰਨਰ-ਜਸਵਿੰਦਰ ਰਹੀ।ਜਸਵਿੰਦਰ ਕੌਰ ਨੇ ਮਿਸਿਜ ਸਾਵਣ ਕੁਈਨ ਅਤੇ ਲਵਪ੍ਰੀਤ ਕੌਰ ਨੇ ਜਿੱਤਿਆ ਮਿੱਸ ‘ਸਾਵਣ ਕੁਈਨ’ ਦਾ ਖ਼ਿਤਾਬ ਜਿੱਤਿਆ।

ਇਹ ਜ਼ਿਕਰਯੋਗ ਹੈ ਕੇ ਰੰਧਾਵਾ ਭੈਣਾਂ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੀ ਧਰਤੀ ‘ਤੇ ਆਪਣੀ ਮਿਹਨਤ ਨਾਲ ਜਿੱਥੇ ਪੰਜਾਬੀ ਸੱਭਿਆਚਾਰ ਦੀ ਪਿੱਠ ਨਹੀਂ ਲੱਗਣ ਦਿੰਦੀਆਂ, ਉੱਥੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਪਿੱਛੇ ਨਹੀਂ ਹਟਦੀਆਂ। ਅਜਿਹੇ ਪ੍ਰੋਗਰਾਮ ਉਲੀਕਣੇ ਅਤੇ ਨੇਪਰੇ ਚੜਾਉਣੇ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਹਨਾਂ ਭੈਣਾਂ ਦਾ ਕਹਿਣਾ ਹੈ ਕੇ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਆਪਣੀ ਨੌਜਵਾਨ ਪੀੜੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਮਹੱਤਵਪੂਰਣ ਜਾਣਕਾਰੀ ਰੱਖਣ ਲਈ ਹੋਰ ਉਤਸੁਕ ਹੁੰਦੀ ਹੈ ਅਤੇ ਆਪਣੇ ਰੁਝੇਵਿਆਂ ਵਿੱਚੋਂ ਬੜਾ ਕੀਮਤੀ ਸਮਾਂ ਆਪਣੇ ਵਿਰਸੇ ਅਤੇ ਮਾਂ ਬੋਲੀ ਦੇ ਲੇਖੇ ਲਾਉਣਾ ਆਪਣਾ ਫਰਜ਼ ਸਮਝਦੀ ਹੈ।  

ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ‘ਸਾਵਣ ਕੁਈਨ’ ਪ੍ਰਤੀਯੋਗਤਾ ਪ੍ਰੋਗਰਾਮ ਸੱਭਿਆਚਾਰ ਦੀ ਬਾਤ ਪਾਉਂਦਾ ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ, ਇਸ ਵਿੱਚ ਮੈਲਬੌਰਨ ਦੀ ਜਾਣੀ ਪਛਾਣੀ ਸਾਹਿਤਕ ਸੰਸਥਾ ‘ਪੰਜਾਬੀ ਸੱਥ ਮੈਲਬਰਨ’ ਹੋਰਨਾਂ ਸੰਸਥਾਵਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ। ਸਟੇਜ ਸੰਚਾਲਕ ਦੀ ਭੂਮਿਕਾ ਦਲਜੀਤ ਸਿੰਘ ਸਿੱਧੂ ਅਤੇ ਰੂਬੀ ਸਿੰਘ ਵੱਲੋਂ ਬੜੀ ਬਾਖੂਬੀ ਨਾਲ ਨਿਭਾਈ ਗਈ।  ‘ਸਾਵਣ ਕੁਈਨ ਦੀ ਟੀਮ ਕੁਲਜੀਤ, ਪ੍ਰੀਤ, ਰਮਨ, ਜਸਬੀਰ, ਮਧੂ, ਰਮਿੰਦਰ, ਰਾਜ, ਸਨਮ, ਦੀਪ, ਕੁਲਬੀਰ, ਮਨਜੋਤ, ਸ਼ੈਰੀ, ਰਮਾਂ, ਰੂਬੀ, ਨਵਦੀਪ ਆਦਿ ਵਧਾਈ ਦੇ ਪਾਤਰ ਹਨ।

Add a Comment

Your email address will not be published. Required fields are marked *