ਆਪਣੇ ਹੀ ਦੇਸ਼ ਦੀ ਸੰਸਦ ‘ਚ ਘਿਰੇ ਬ੍ਰਿਟਿਸ਼ PM ਸੁਨਕ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਆਪਣੀ ‘ਰਵਾਂਡਾ ਸ਼ਰਣ ਯੋਜਨਾ’ ਨੂੰ ਲੈ ਕੇ ਸੰਸਦ ਵਿਚ ਮੰਗਲਵਾਰ ਨੂੰ ਖ਼ੁਦ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੀ ਬਗਾਵਤ ਦਾ ਸਾਹਮਣਾ ਕਰਨਾ ਪਿਆ। ਬ੍ਰਿਟੇਨ ਵਿਚ ਸ਼ਰਣ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਸੁਨਕ ਦੀ ਯੋਜਨਾ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸੰਸਦ ਮੈਂਬਰਾਂ ਨੇ ਬਗਾਵਤੀ ਤੇਵਰ ਦਿਖਾਏ। ਇਹ ਇਕ ਵਿਵਾਦਪੂਰਨ ਅਤੇ ਮਹਿੰਗੀ ਨੀਤੀ ਹੈ, ਜਿਸ ਨੂੰ ਸੁਨਕ ਨੇ ਇਸ ਸਾਲ ਚੋਣ ਜਿੱਤਣ ਦੀ ਆਪਣੀ ਕੋਸ਼ਿਸ਼ ਤਹਿਤ ਕੇਂਦਰ ਵਿਚ ਰੱਖਿਆ ਸੀ। ਇਸ ਯੋਜਨਾ ਨੂੰ ਲਾਗੂ ਕਰਨ ਲਈ ਉਨ੍ਹਾਂ ਨੂੰ ਆਪਣੀ ਪਾਰਟੀ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਹੈ, ਜੋ ਓਪੀਨੀਅਨ ਪੋਲ ਵਿਚ ਵਿਰੋਧੀ ਲੇਬਰ ਪਾਰਟੀ ਤੋਂ ਕਾਫ਼ੀ ਪਿੱਛੇ ਹੈ।

ਕੰਜ਼ਰਵੇਟਿਵ ਪਾਰਟੀ ਦਾ ਉਦਾਰਵਾਦੀ ਅਤੇ ਗੈਰ-ਉਦਾਰਵਾਦੀ ਧੜਾ ਰਵਾਂਡਾ ਯੋਜਨਾ ਨੂੰ ਲੈ ਕੇ ਆਮੋ-ਸਾਹਮਣੇ ਹੈ। ਸੁਨਕ ਨੂੰ ਝਟਕਾ ਦਿੰਦੇ ਹੋਏ ਕੰਜ਼ਰਵੇਟਿਵ ਪਾਰਟੀ ਦੇ 2 ਉਪ-ਪ੍ਰਧਾਨਾਂ ਨੇ ਕਿਹਾ ਕਿ ਉਹ ਇਸ ਹਫ਼ਤੇ ਹਾਊਸ ਆਫ ਕਾਮਨਜ਼ ਵਿਚ ਸਰਕਾਰ ਦੇ ਅਹਿਮ ਰਵਾਂਡਾ ਸੁਰੱਖਿਆ ਬਿੱਲ ਨੂੰ ਸਖ਼ਤ ਬਣਾਉਣ ਲਈ ਵੋਟ ਪਾਉਣਗੇ। ਲੀ ਐਂਡਰਸਨ ਅਤੇ ਬ੍ਰੈਂਡਨ ਕਲਾਰਕ-ਸਮਿਥ ਨੇ ਐਲਾਨ ਕੀਤਾ ਕਿ ਉਹ ਰਵਾਂਡਾ ਦੇਸ਼ ਨਿਕਾਲਾ ਦੇਣ ਖ਼ਿਲਾਫ਼ ਸ਼ਰਣ ਮੰਗਣ ਵਾਲਿਆਂ ਲਈ ਅਪੀਲ ਦੇ ਰਸਤੇ ਬੰਦ ਕਰਨ ਦੀ ਵਿਵਸਥਾ ਕਰਨ ਵਾਲੀਆਂ ਸੋਧਾਂ ਦਾ ਸਮਰਥਨ ਕਰਨਗੇ। ਇਕ ਹੋਰ ਵਿਦਰੋਹੀ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਰੌਬਰਟ ਜੇਨਰਿਕ ਨੇ ਕਿਹਾ ਕਿ ਸਿਰਫ਼ ‘ਸਭ ਤੋਂ ਮਜ਼ਬੂਤ ਕਾਰਵਾਈ’ ਹੀ ਸੰਭਾਵਿਤ ਕੋਸ਼ਿਸ਼ਾਂ ਲਈ ਟਿਕਾਊ ਨਿਵਾਰਕ ਬਣੇਗੀ। ਬ੍ਰਿਟੇਨ ਦੇ ਮੁੱਖ ਵਿਰੋਧੀ ਦਲਾਂ ਨੇ ਵੀ ਇਸ ਬਿੱਲ ਦੀ ਵਿਰੋਧ ਕੀਤਾ ਹੈ।

Add a Comment

Your email address will not be published. Required fields are marked *