WWE Superstar Spectacle: ਮੇਨ ਇਵੈਂਟ ‘ਚ ਜੇਤੂ ਰਹੇ John Cena

 WWE ਨੇ ਹੈਦਰਾਬਾਦ ‘ਚ 8 ਸਤੰਬਰ ਨੂੰ ਸੁਪਰਸਟਾਰ ਸਪੈਕਟੇਕਲ ਲਾਈਵ ਈਵੈਂਟ ਦਾ ਆਯੋਜਨ ਕੀਤਾ। 6 ਸਾਲ ਬਾਅਦ ਭਾਰਤ ਵਿਚ WWE ਦਾ ਇਹ ਪਹਿਲਾ ਈਵੈਂਟ ਸੀ ਅਤੇ ਇਹ ਹਰ ਪੱਖੋਂ ਖਾਸ ਸੀ। ਦਿੱਗਜ ਰੈਸਲਰ ਜੌਨ ਸੀਨਾ ਮੇਨ ਈਵੈਂਟ ‘ਚ ਐਕਸ਼ਨ ‘ਚ ਨਜ਼ਰ ਆਏ। ਉੱਥੇ ਹੀ ਦਿ ਗ੍ਰੇਟ ਖਲੀ ਨੇ ਆਪਣੇ ਫੈਨਜ਼ ਨਾਲ ਗੱਲ ਕਰਦਿਆਂ ਕਿਹਾ ਕਿ “ਟਾਈਗਰ ਅਭੀ ਜ਼ਿੰਦਾ ਹੈ” ਤੇ ਮੈਂ ਇਕ ਹੋਰ ਮੈਚ ਲੜ ਸਕਦਾ ਹਾਂ।

ਇਸ ਈਵੈਂਟ ‘ਚ ਦੋ ਚੈਂਪੀਅਨਸ਼ਿਪ ਮੈਚ ਦੇਖਣ ਨੂੰ ਮਿਲੇ। ਇਕ ਪਾਸੇ ਰੀਆ ਰਿਪਲੀ ਨੇ ਵਿਮਨਸ ਵਿਸ਼ਵ ਚੈਂਪੀਅਨਸ਼ਿਪ ਡਿਫੈਂਡ ਕੀਤੀ ਅਤੇ ਦੂਜੇ ਪਾਸੇ ਗੁੰਥਰ ਨੇ ਵੀ ਆਪਣੀ ਆਈ.ਸੀ. ਚੈਂਪੀਅਨਸ਼ਿਪ ਦਾ ਬਚਾਅ ਕੀਤਾ। ਵਰਲਡ ਹੈਵੀਵੇਟ ਚੈਂਪੀਅਨ ਸੇਠ ਰੋਲਿਨਸ ਵੀ ਸ਼ੋਅ ਵਿਚ ਸ਼ਾਮਲ ਹੋਏ, ਪਰ ਆਪਣੇ ਖ਼ਿਤਾਬ ਨੂੰ ਡਿਫੈਂਡ ਨਹੀਂ ਕੀਤਾ। ਮੇਨ ਈਵੈਂਟ ‘ਚ ਉਹ ਐਕਸ਼ਨ ‘ਚ ਨਜ਼ਰ ਆਏ। 

ਉਨ੍ਹਾਂ ਨੇ ਜੌਨ ਸੀਨਾ ਨਾਲ ਮਿਲ ਕੇ, ਦਿ ਇੰਪੀਰੀਅਮ ਦੇ ਵਿਰੁੱਧ ਇਕ ਟੈਗ ਟੀਮ ਮੈਚ ਵਿਚ ਰੈਸਲਿੰਗ ਕੀਤੀ। ਸ਼ੋਅ ‘ਚ ਕੁੱਲ੍ਹ 6 ਮੈਚ ਦੇਖਣ ਨੂੰ ਮਿਲੇ ਪਰ ਇਹ ਸ਼ੋਅ ਭਾਰਤੀ ਸੁਪਰਸਟਾਰਾਂ ਲਈ ਬਿਲਕੁਲ ਵੀ ਯਾਦਗਾਰ ਨਹੀਂ ਰਿਹਾ। ਸ਼ੋਅ ਵਿਚ 4 ਭਾਰਤੀ ਸਿਤਾਰੇ ਐਕਸ਼ਨ ਵਿਚ ਨਜ਼ਰ ਆਏ ਪਰ ਹਰ ਸੁਪਰਸਟਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Add a Comment

Your email address will not be published. Required fields are marked *