IPL 2024: ਬਾਲਿਕਾ ਵਧੂ ਫੇਮ ਨਾਲ ਬਾਲੀਵੁੱਡ ਡੈਬਿਊ ਕਰਨਗੇ ਆਂਦਰੇ ਰਸਲ

 ਆਈਪੀਐੱਲ 2024 ‘ਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਆਂਦਰੇ ਰਸਲ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਲਈ ਤਿਆਰ ਹੈ। ਗੀਤ ਦਾ ਨਾਂ ਹੈ ‘ਲੜਕੀ ਤੂੰ ਕਮਾਲ ਕੀ’। ਇਹ ਗੀਤ ਪਹਿਲੀ ਵਾਰ 9 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਮਿਊਜ਼ਿਕ ਵੀਡੀਓ ‘ਚ ਟੈਲੀਵਿਜ਼ਨ ਦੀ ਖੂਬਸੂਰਤ ਅਦਾਕਾਰਾ ਅਵਿਕਾ ਗੌਰ ਨੇ ਕੰਮ ਕੀਤਾ ਹੈ। “ਲੜਕੀ ਤੂ ਕਮਾਲ ਕੀ” ਪਲਾਸ਼ ਮੁੱਛਲ ਦੁਆਰਾ ਰਚਿਤ ਅਤੇ ਨਿਰਦੇਸ਼ਿਤ ਹੈ। ਇੱਕ ਪਾਸੇ ਜਿੱਥੇ ਕੈਰੇਬੀਆਈ ਕ੍ਰਿਕਟਰ ਆਂਦਰੇ ਰਸਲ ਕੇਕੇਆਰ ਨੂੰ ਜਿੱਤ ਵੱਲ ਲੈ ਕੇ ਜਾਣ ਵਿੱਚ ਆਪਣਾ ਸ਼ਾਨਦਾਰ ਖੇਡ ਹੁਨਰ ਦਿਖਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਹ ਮਿਊਜ਼ਿਕ ਵੀਡੀਓਜ਼ ਵਿੱਚ ਵੀ ਸ਼ਾਨਦਾਰ ਕੰਮ ਕਰ ਰਹੇ ਹਨ।
ਕੀ ਸ਼ਾਹਰੁਖ ਰਸਲ ਨੂੰ ਆਪਣੀ ਫਿਲਮ ‘ਚ ਗਾਉਣ ਦਾ ਮੌਕਾ ਦੇਣਗੇ?
ਆਂਦਰੇ ਰਸਲ ਨੂੰ ਕਿਤੇ ਹੋਰ ਮੌਕੇ ਲੱਭਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮਾਲਕ ਅਤੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਤੋਂ ਇਲਾਵਾ ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ ਹੈ। ਸ਼ਾਹਰੁਖ ਨਾ ਸਿਰਫ ਇਸ ਟੀਮ ਦੇ ਮਾਲਕ ਹਨ ਸਗੋਂ ਕੇਕੇਆਰ ਪਰਿਵਾਰ ‘ਚ ਮਨੋਰੰਜਨ ਦਾ ਸਰੋਤ ਵੀ ਹਨ। ਰਸਲ ਅਤੇ ਸ਼ਾਹਰੁਖ ਅਕਸਰ ਇਕੱਠੇ ਇੱਕ-ਦੂਜੇ ਦੀ ਕੰਪਨੀ ਦਾ ਆਨੰਦ ਲੈਂਦੇ ਨਜ਼ਰ ਆਉਂਦੇ ਹਨ। ਇਸ ਲਈ, ਅਸੀਂ ਦੋਵੇਂ ਸੁਪਰਸਟਾਰਾਂ ਨੂੰ ਇੱਕ ਫਿਲਮ ਜਾਂ ਗੀਤ ਵਿੱਚ ਵੀ ਦੇਖ ਸਕਦੇ ਹਾਂ। ਹਾਲ ਹੀ ‘ਚ ਰਸਲ ਨੂੰ ਆਪਣੀ ਫਲਾਈਟ ਸਫਰ ਦੌਰਾਨ ਫਿਲਮ ਡੰਕੀ ਦਾ ਸ਼ਾਹਰੁਖ ਦਾ ਗੀਤ ‘ਲੁੱਟ ਪੁਟ ਗਿਆ’ ਗਾਉਂਦੇ ਦੇਖਿਆ ਗਿਆ। ਜਿੱਥੇ ਕੇਕੇਆਰ ਦੇ ਸਾਥੀ ਰਿੰਕੂ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਕੋਲਕਾਤਾ ਨਾਈਟ ਰਾਈਡਰਜ਼ ਦੇ ਧਮਾਕੇਦਾਰ ਬੱਲੇਬਾਜ਼ ਆਂਦਰੇ ਰਸਲ ਆਈਪੀਐੱਲ 2024 ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਰਸਲ ਹਰ ਮੈਚ ‘ਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਵਿਰੋਧੀ ਟੀਮਾਂ ‘ਤੇ ਭਾਰੀ ਪੈ ਰਹੇ ਹਨ। ਬੱਲੇਬਾਜ਼ੀ ਦੇ ਨਾਲ-ਨਾਲ ਉਨ੍ਹਾਂ ਨੇ ਗੇਂਦਬਾਜ਼ੀ ‘ਚ ਵੀ ਤਾਕਤ ਦਿਖਾਈ ਹੈ। ਰਸਲ ਨੇ ਤਿੰਨ ਪਾਰੀਆਂ ਵਿੱਚ 238 ਦੇ ਸਟ੍ਰਾਈਕ ਰੇਟ ਨਾਲ 105 ਦੌੜਾਂ ਬਣਾਈਆਂ ਹਨ। ਦਿੱਲੀ ਕੈਪੀਟਲਸ ਦੇ ਖਿਲਾਫ ਮੈਚ ‘ਚ ਉਨ੍ਹਾਂ ਨੇ 19 ਗੇਂਦਾਂ ‘ਚ 41 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਤਿੰਨ ਛੱਕੇ ਲਗਾਏ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਫ੍ਰੈਂਚਾਇਜ਼ੀ ਲਈ 200 ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਜਗ੍ਹਾ ਬਣਾ ਲਈ ਹੈ।

ਆਲਰਾਊਂਡਰ ਆਂਦਰੇ ਰਸਲ 2014 ਤੋਂ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨਾਲ ਜੁੜੇ ਹੋਏ ਹਨ। 108 ਪਾਰੀਆਂ ‘ਚ ਰਸਲ ਨੇ ਕੋਲਕਾਤਾ ਲਈ 177 ਦੀ ਸਟ੍ਰਾਈਕ ਰੇਟ ਨਾਲ 2309 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਕੋਲਕਾਤਾ ਲਈ ਸਭ ਤੋਂ ਵੱਧ ਛੱਕੇ ਲਗਾਏ ਹਨ। ਨਿਤੀਸ਼ ਰਾਣਾ (106), ਰੌਬਿਨ ਉਥੱਪਾ (85), ਯੂਸਫ ਪਠਾਨ (85) ਅਤੇ ਸੁਨੀਲ ਨਾਰਾਇਣ ਨੇ 76 ਛੱਕੇ ਲਗਾਏ ਹਨ। ਆਂਦਰੇ ਰਸਲ ਦੀ ਗੇਂਦਬਾਜ਼ੀ ਵੀ ਆਈਪੀਐੱਲ 2024 ਵਿੱਚ ਚਰਚਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਈਪੀਐੱਲ 2024 ਵਿੱਚ 3 ਮੈਚਾਂ ਵਿੱਚ 5 ਵਿਕਟਾਂ ਲਈਆਂ ਹਨ।

Add a Comment

Your email address will not be published. Required fields are marked *