‘ਜਵਾਨ’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕਮਾਏ 65.50 ਕਰੋੜ ਰੁਪਏ

ਸ਼ਾਹਰੁਖ ਖ਼ਾਨ ਨੇ ‘ਜਵਾਨ’ ਫ਼ਿਲਮ ਨਾਲ ਨਵਾਂ ਇਤਿਹਾਸ ਰਚ ਦਿੱਤਾ ਹੈ। ‘ਜਵਾਨ’ ਫ਼ਿਲਮ ਨੇ ਪਹਿਲੇ ਦਿਨ 65.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਜਵਾਨ’ ਦੀ ਇਹ ਕਮਾਈ ਸ਼ਾਹਰੁਖ ਖ਼ਾਨ ਦੀ ਹੀ ਪਿਛਲੀ ਬਲਾਕਬਸਟਰ ਫ਼ਿਲਮ ‘ਪਠਾਨ’ ਤੋਂ 19.09 ਫ਼ੀਸਦੀ ਵੱਧ ਹੈ। ‘ਪਠਾਨ’ ਨੇ ਪਹਿਲੇ ਦਿਨ 55 ਕਰੋੜ ਰੁਪਏ ਕਮਾਏ ਸਨ, ਜੋ ਹੁਣ ਦੂਜੇ ਨੰਬਰ ’ਤੇ ਹੈ।

ਦੱਸ ਦੇਈਏ ਕਿ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ਤੀਜੇ ਨੰਬਰ ’ਤੇ ‘ਕੇ. ਜੀ. ਐੱਫ. 2’ (53.95 ਕਰੋੜ), ਚੌਥੇ ਨੰਬਰ ’ਤੇ ‘ਵਾਰ’ (51.60 ਕਰੋੜ) ਤੇ ਪੰਜਵੇਂ ਨੰਬਰ ’ਤੇ ‘ਠੱਗਸ ਆਫ ਹਿੰਦੁਸਤਾਨ’ (50.75 ਕਰੋੜ) ਹੈ। ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੂੰ ਐਟਲੀ ਕੁਮਾਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਨਯਨਤਾਰਾ, ਵਿਜੇ ਸੇਤੂਪਤੀ ਤੇ ਦੀਪਿਕਾ ਪਾਦੁਕੋਣ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

Add a Comment

Your email address will not be published. Required fields are marked *