ਰਾਘਵ-ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਰਿਸੈਪਸ਼ਨ ਪਾਰਟੀ

ਮੁੰਬਈ – ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਣੀਤੀ ਚੋਪੜਾ ਦੇ ਵਿਆਹ ਦੇ ਰਿਸੈਪਸ਼ਨ ਕਾਰਡ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਕਾਰਡ ਦੇ ਅਨੁਸਾਰ ਜੋੜਾ 30 ਸਤੰਬਰ ਨੂੰ ਤਾਜ ਹੋਟਲ, ਚੰਡੀਗੜ੍ਹ ’ਚ ਇਕ ਰਿਸੈਪਸ਼ਨ ਪਾਰਟੀ ਦੇਵੇਗਾ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਉਦੈਪੁਰ ’ਚ ਕਰੀਬ ਇਕ ਹਫ਼ਤੇ ਤੱਕ ਵਿਆਹ ਦੇ ਫੰਕਸ਼ਨ ਚੱਲਣਗੇ ਤੇ 24 ਸਤੰਬਰ ਨੂੰ ਦੋਵਾਂ ਦਾ ਵਿਆਹ ਹੋਵੇਗਾ। ਇਸ ਤੋਂ ਬਾਅਦ ਚੰਡੀਗੜ੍ਹ ’ਚ ਰਿਸੈਪਸ਼ਨ ਪਾਰਟੀ ਹੋਵੇਗੀ।

ਇਸ ਕਾਰਡ ’ਤੇ ਲਿਖਿਆ ਹੈ, ‘‘ਰਾਘਵ ਚੱਢਾ ਦੇ ਮਾਤਾ-ਪਿਤਾ ਅਲਕਾ ਤੇ ਸੁਨੀਲ ਚੱਢਾ ਤੁਹਾਨੂੰ ਪੁੱਤਰ ਰਾਘਵ ਚੱਢਾ ਤੇ ਰੀਨਾ ਤੇ ਪਵਨ ਚੋਪੜਾ ਦੀ ਧੀ ਪਰਿਣੀਤੀ ਦੇ ਵਿਆਹ ਦੇ ਰਿਸੈਪਸ਼ਨ ਲੰਚ ਲਈ ਸੱਦਾ ਦਿੰਦੇ ਹਨ। 30 ਸਤੰਬਰ ਨੂੰ ਤਾਜ, ਚੰਡੀਗੜ੍ਹ ’ਚ।’’ ਰਾਘਵ-ਪਰਿਣੀਤੀ ਦੇ ਵਿਆਹ ਨੂੰ ਲੈ ਕੇ ਹੋਟਲ ਲੀਲਾ ਪੈਲੇਸ ਤੇ ਉਦੈਵਿਲਾਸ ’ਚ ਸਮਾਗਮ ਆਯੋਜਿਤ ਕੀਤੇ ਜਾਣਗੇ। ਦੋਵਾਂ ਦੇ ਵਿਆਹ ਦੇ ਪ੍ਰੋਗਰਾਮ 23-24 ਸਤੰਬਰ ਨੂੰ ਹੋਣਗੇ।

ਇਸ ਦੌਰਾਨ ਰਾਜਨੀਤੀ ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਸ਼ਖ਼ਸੀਅਤਾਂ ਉਦੈਪੁਰ ਆਉਣਗੀਆਂ। ਸੂਤਰਾਂ ਮੁਤਾਬਕ ਹੋਟਲ ਦੀ ਬੁਕਿੰਗ ਨੂੰ ਲੈ ਕੇ ਹੁਣ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਵਿਆਹ ਦੇ ਪਹਿਲੇ ਦਿਨ 23 ਸਤੰਬਰ ਤੋਂ ਮਹਿੰਦੀ, ਹਲਦੀ ਤੇ ਮਹਿਲਾ ਸੰਗੀਤ ਸਮਾਗਮ ਸ਼ੁਰੂ ਹੋ ਜਾਣਗੇ। ਵਿਆਹ ਤੋਂ ਬਾਅਦ ਗੁਰੂਗ੍ਰਾਮ ’ਚ ਰਿਸੈਪਸ਼ਨ ਦੀ ਚਰਚਾ ਹੈ।

ਦੋਵਾਂ ਦੀ ਰਿੰਗ ਸੈਰੇਮਨੀ 13 ਮਈ ਨੂੰ ਕਪੂਰਥਲਾ ਹਾਊਸ, ਕਨਾਟ ਪਲੇਸ, ਦਿੱਲੀ ਵਿਖੇ ਹੋਈ। ਰਿੰਗ ਸੈਰੇਮਨੀ ’ਚ ਨਾਮਵਰ ਸ਼ਖ਼ਸੀਅਤਾਂ ਨੇ ਖ਼ੁਦ ਸ਼ਿਰਕਤ ਕੀਤੀ ਸੀ। ਇਨ੍ਹਾਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਕਾਂਗਰਸ ਨੇਤਾ ਕਪਿਲ ਸਿੱਬਲ, ਸ਼ਿਵਨੇਤਾ ਨੇਤਾ ਆਦਿਤਿਆ ਠਾਕਰੇ ਸਮੇਤ ਕਈ ਲੋਕ ਮੌਜੂਦ ਸਨ।

ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਰਾਘਵ ਨਾਲ ਤਸਵੀਰ ਸ਼ੇਅਰ ਕਰਦਿਆਂ ਪਰਿਣੀਤੀ ਨੇ ਲਿਖਿਆ, ‘‘ਅਸੀਂ ਸਿਰਫ ਇਕ ਵਾਰ ਇਕੱਠੇ ਨਾਸ਼ਤਾ ਕੀਤਾ ਸੀ ਤੇ ਮੈਨੂੰ ਪਤਾ ਸੀ ਕਿ ਉਹ ਮੇਰੇ ਲਈ ਪਰਫੈਕਟ ਹੈ। ਉਹ ਸਭ ਤੋਂ ਖ਼ੂਬਸੂਰਤ, ਸ਼ਾਂਤ ਤੇ ਪ੍ਰੇਰਨਾਦਾਇਕ ਵਿਅਕਤੀ ਹੈ, ਜੋ ਮੇਰੀ ਜ਼ਿੰਦਗੀ ’ਚ ਆਇਆ ਹੈ। ਮੈਨੂੰ ਸੱਚਮੁੱਚ ਉਨ੍ਹਾਂ ਦੀ ਸੰਗਤ, ਸਮਰਥਨ, ਦੋਸਤੀ ਤੇ ਸਮਝ ਬਹੁਤ ਪਸੰਦ ਸੀ।’’

Add a Comment

Your email address will not be published. Required fields are marked *