ਸ਼ਹਿਨਾਜ਼ ਗਿੱਲ ਨੇ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਕੀਤੀ ਮੁਲਾਕਾਤ
![](http://mehakewattan.com/wp-content/uploads/2024/02/13_31_469312544shehnaaz-gill-ll.jpg)
ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਕੁਝ ਨਾ ਕੁਝ ਨਵਾਂ ਆਪਣੇ ਚਾਹੁਣ ਵਾਲਿਆਂ ਲਈ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪਹਿਲੀ ਤਸਵੀਰ ’ਚ ਸ਼ਹਿਨਾਜ਼ ਨੂੰ ਗੁਰਦਾਸ ਮਾਨ ਨਾਲ ਦੇਖਿਆ ਜਾ ਸਕਦਾ ਹੈ। ਸ਼ਹਿਨਾਜ਼ ਦੇ ਚਿਹਰੇ ’ਤੇ ਗੁਰਦਾਸ ਮਾਨ ਨੂੰ ਮਿਲਣ ਦੀ ਖ਼ੁਸ਼ੀ ਸਾਫ਼ ਨਜ਼ਰ ਆ ਰਹੀ ਹੈ। ਉਥੇ ਦੂਜੀ ਤਸਵੀਰ ’ਚ ਸ਼ਹਿਨਾਜ਼ ਗਿੱਲ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਸ਼ਹਿਨਾਜ਼ ਨੇ ਇਕ ਖ਼ਾਸ ਕੈਪਸ਼ਨ ਵੀ ਸਾਂਝੀ ਕੀਤੀ ਹੈ। ਸ਼ਹਿਨਾਜ਼ ਨੇ ਲਿਖਿਆ, ‘‘ਅੱਜ ਦਿੱਗਜ ਗੁਰਦਾਸ ਮਾਨ ਨੂੰ ਮਿਲ ਕੇ ਬੇਹੱਦ ਖ਼ੁਸ਼ੀ ਮਿਲੀ।’’ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਪੰਜਾਬ ’ਚ ਹੈ। ਸ਼ਹਿਨਾਜ਼ ਨੇ ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਉਹ ਬਾਲੀਵੁੱਡ ਅਦਾਕਾਰ ਵਰੁਣ ਸ਼ਰਮਾ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਸਭ ਫਰਸਟ ਕਲਾਸ’ ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ।