ਅਟਲ ਬਿਹਾਰੀ ਵਾਜਪਾਈ ਦੀ ਬਾਇਓਪਿਕ ‘ਮੈਂ ਅਟਲ ਹਾਂ’ ਦੀ ਸ਼ੂਟਿੰਗ ਸ਼ੁਰੂ

ਮੁੰਬਈ – ਦੇਸ਼ ਦੇ ਪਿਆਰੇ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਬਾਇਓਪਿਕ ਦੀ ਅਭਿਨੇਤਾ ਪੰਕਜ ਤ੍ਰਿਪਾਠੀ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਦਾ ਨਿਰਮਾਣ ਵਿਨੋਦ ਭਾਨੂਸ਼ਾਲੀ ਅਤੇ ਸੰਦੀਪ ਸਿੰਘ ਕਰ ਰਹੇ ਹਨ ਅਤੇ ਨਿਰਦੇਸ਼ਕ ਰਵੀ ਜਾਧਵ ਹਨ। ਹਾਲ ਹੀ ’ਚ ਪੰਕਜ ਤ੍ਰਿਪਾਠੀ ਨੇ ਫ਼ਿਲਮ ਦਾ ਫਸਟ ਲੁੱਕ ਵੀ ਰਿਲੀਜ਼ ਕੀਤਾ ਸੀ, ਜਿਸ ਨੂੰ ਸਾਰਿਆਂ ਦਾ ਪਿਆਰ ਮਿਲਿਆ। ਪੰਕਜ ਤ੍ਰਿਪਾਠੀ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਸੰਕੇਤ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ’ਤੇ ਇਕ ਹੋਰ ਅਪਡੇਟ ਸ਼ੇਅਰ ਕੀਤੀ। 

ਪੰਕਜ ਤ੍ਰਿਪਾਠੀ ਨੇ ਲਿਖਿਆ, “ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ… ਵਰਗੀ ਮਹਾਨ ਸ਼ਖਸੀਅਤ ਨੂੰ ਸਾਕਾਰ ਕਰਨ ਦਾ ਮੌਕਾ ਮਿਲਿਆ ਹੈ, ਮੈਨੂੰ ਉਮੀਦ ਹੈ ਕਿ ਮੈਂ ਇਸ ਮਹਾਨ ਸ਼ਖਸੀਅਤ ਨਾਲ ਇਨਸਾਫ਼ ਕਰਾਂਗਾ! ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਫ਼ਿਲਮ ਦੀ ਸ਼ੂਟਿੰਗ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ।

Add a Comment

Your email address will not be published. Required fields are marked *