ਪਰਿਵਾਰਕ ਜ਼ਿੰਮੇਵਾਰੀਆਂ ‘ਚ ਉਲਝੀ ਸ਼ਿਲਪਾ ਸ਼ੈੱਟੀ

ਨਵੀਂ ਦਿੱਲੀ : ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸੁੱਖੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ‘ਸੁੱਖੀ’ ਦਾ ਟਰੇਲਰ ਬੀਤੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 2 ਮਿੰਟ 16 ਸੈਕਿੰਡ ਦੇ ਇਸ ਟਰੇਲਰ ‘ਚ ਕਹਾਣੀ 38 ਸਾਲਾ ਸੁਖਪ੍ਰੀਤ ਯਾਨੀ ‘ਸੁਖੀ’ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਸੁੱਖੀ ਯਾਨੀ ਸ਼ਿਲਪਾ ਸ਼ੈੱਟੀ ਆਪਣੇ ਪਰਿਵਾਰ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ। ਬੱਚਿਆਂ ਦੇ ਸਕੂਲੀ ਦੁਪਹਿਰ ਦੇ ਖਾਣੇ ਤੋਂ ਲੈ ਕੇ ਸਹੁਰੇ ਦੀਆਂ ਗੋਲ਼ੀਆਂ ਤੱਕ ਸਭ ਕੁਝ ਸੁੱਖੀ ਕਰਦੀ ਹੈ। ਇਕ ਦਿਨ ਉਹ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਤੋਂ ਤੰਗ ਆ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਊਣ ਦਾ ਫ਼ੈਸਲਾ ਕਰਦੀ ਹੈ ਅਤੇ ਕੁਝ ਦਿਨਾਂ ਲਈ ਆਪਣੇ ਪਰਿਵਾਰ ਨੂੰ ਛੱਡ ਕੇ ਦਿੱਲੀ ਆ ਜਾਂਦੀ ਹੈ। ਜਿੱਥੇ ਉਹ ਆਪਣੇ ਸਾਰੇ ਦੋਸਤਾਂ ਨੂੰ ਮਿਲਦੀ ਹੈ। ਹੁਣ ਸੁੱਖੀ ਦੇ ਆਉਣ ਵਾਲੇ ਜੀਵਨ ‘ਚ ਕੀ ਹੁੰਦਾ ਹੈ, ਇਹ ਦੇਖਣ ਲਈ ਸਾਨੂੰ 22 ਸਤੰਬਰ ਨੂੰ ਫ਼ਿਲਮ ਦੇਖਣੀ ਪਵੇਗੀ।

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਅਭਿਨੇਤਾ ਅਮਿਤ ਸਾਧ, ਕੁਸ਼ਾ ਕਪਿਲਾ, ਦਿਲਨਾਜ਼ ਇਰਾਨੀ, ਪਵਲੀਨ ਗੁਜਰਾਲ ਅਤੇ ਚੈਤੰਨਿਆ ਚੌਧਰੀ ਵੀ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਕਰਮ ਮਲਹੋਤਰਾ ਅਤੇ ਸ਼ਿਖਾ ਸ਼ਰਮਾ ਨੇ ਪ੍ਰੋਡਿਊਸ ਕੀਤਾ ਹੈ। ਇਸ ਤੋਂ ਇਲਾਵਾ ਸੁੱਖੀ ਦਾ ਨਿਰਦੇਸ਼ਨ ਸੋਨਲ ਜੋਸ਼ੀ ਦੁਆਰਾ ਕੀਤਾ ਗਿਆ ਹੈ ਅਤੇ ਜੋਸ਼ੀ, ਰਾਧਿਕਾ ਆਨੰਦ, ਪੌਲੋਮੀ ਦੱਤਾ ਅਤੇ ਰੁਪਿੰਦਰ ਇੰਦਰਜੀਤ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ 22 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *