‘ਬ੍ਰਹਮਾਸਤਰ’ ਦੇ ਦੂਜੇ ਤੇ ਤੀਜੇ ਭਾਗ ਦੀ ਰਿਲੀਜ਼ ਡੇਟ ਆਈ ਸਾਹਮਣੇ, ਅਯਾਨ ਮੁਖਰਜੀ ਨੇ ਕੀਤਾ ਖ਼ੁਲਾਸਾ
April 5, 2023
ਮੁੰਬਈ– ਸਤੰਬਰ 2022 ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ 1’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਸੀ, ਜਿਸ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਅਮਿਤਾਭ ਬੱਚਨ ਮੁੱਖ ਭੂਮਿਕਾ ’ਚ ਸਨ।

ਹੁਣ ਇਸ ਫ਼ਿਲਮ ਦੇ ਦੂਜੇ ਤੇ ਤੀਜੇ ਭਾਗ ਦੀ ਰਿਲੀਜ਼ ਡੇਟ ਦਾ ਐਲਾਨ ਵੀ ਹੋ ਗਿਆ ਹੈ। ਡਾਇਰੈਕਟਰ ਅਯਾਨ ਮੁਖਰਜੀ ਨੇ ਖ਼ੁਦ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਜੇਕਰ ‘ਬ੍ਰਹਾਮਸਤਰ 2’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਦਸੰਬਰ 2026 ’ਚ ਰਿਲੀਜ਼ ਹੋਣ ਜਾ ਰਹੀ ਹੈ, ਯਾਨੀ ਕਿ 3 ਸਾਲਾਂ ਬਾਅਦ। ਉਥੇ ਨੂੰ ‘ਬ੍ਰਹਮਾਸਤਰ 3’ ਦਸੰਬਰ 2027 ’ਚ ਰਿਲੀਜ਼ ਹੋਵੇਗੀ, ਯਾਨੀ ਕਿ 4 ਸਾਲਾਂ ਬਾਅਦ। ਅਯਾਨ ਨੇ ਇੰਨਾ ਸਮਾਂ ਇਸ ਕਰਕੇ ਲਿਆ ਹੈ ਕਿਉਂਕਿ ਉਹ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਸ਼ੂਟਿੰਗ ਇਕੱਠੀ ਕਰਨਗੇ। ਇਸ ਕਰਕੇ ਇਨ੍ਹਾਂ ਦੀ ਰਿਲੀਜ਼ ਡੇਟ ਵੀ ਨਜ਼ਦੀਕ ਰੱਖੀ ਗਈ ਹੈ।

