ਨਿਊਜ਼ੀਲੈਂਡ ਘੁੰਮਣ ਆਏ ਭਾਰਤੀ ਨੌਜਵਾਨ ਨੂੰ ਏਅਰਪੋਰਟ ਤੋਂ ਮੋੜਿਆ ਵਾਪਿਸ

ਆਕਲੈਂਡ- ਭਾਰਤੀ ਨੌਜਵਾਨਾਂ ਵਿੱਚ ਘੁੰਮਣ ਦਾ ਕ੍ਰੇਜ਼ ਇੰਨਾ ਜਿ਼ਆਦਾ ਵੱਧ ਗਿਆ ਹੈ ਕਿ ਇੰਡੀਆਂ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਵਿੱਚ ਘੁੰਮਣ ਲਈ ਜਾਣਾ ਆਉਣਾ ਲੱਗਿਆ ਰਹਿੰਦਾ ਹੈ। ਇੰਡੀਆ ਤੋਂ ਨਿਊਜ਼ੀਲੈਂਡ ਵੀਜ਼ੀਟਰ ਵੀਜਾ ‘ਤੇ ਘੁੰਮਣ ਆਏ ਨੌਜਵਾਨ ਨੂੰ ਆਕਲੈਂਡ ਏਅਰਪੋਰਟ ‘ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਾਪਿਸ ਮੋੜ ਦਿੱਤਾ ਗਿਆ ਹੈ। ਇਸਦਾ ਕਾਰਨ ਜਾਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ।
ਨੌਜਵਾਨ ‘ਤੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਉਸ ਵੇਲੇ ਸ਼ੱਕ ਹੋਇਆ, ਜਦੋਂ ਘਬਰਾਏ ਹੋਏ ਨੌਜਵਾਨ ਨੇ ਇਹ ਦੱਸਿਆ ਕਿ ਉਹ ਆਪਣੇ ਫੀਸਿ਼ੰਗ ਦੇ ਕਾਰੋਬਾਰ ਤੋਂ 6 ਦਿਨਾਂ ਦੀ ਛੁੱਟੀ ਲੈ ਕੇ ਨਿਊਜ਼ੀਲੈਂਡ ਘੁੰਮਣ ਆਇਆ ਹੈ ਅਤੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਸਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਹੈ ਤੇ ਉਹ ਮੱਛੀ ਵੀ ਨਹੀਂ ਖਾਂਧਾ।
ਇਸ ਤੋਂ ਬਾਅਦ ਵਧੇਰੇ ਪੁੱਛਗਿਛ ਲਈ ਜਦੋਂ ਨੌਜਵਾਨ ਨੂੰ ਇੱਕ ਹੋਰ ਇਮੀਗ੍ਰੇਸ਼ਨ ਅਧਿਕਾਰੀ ਕੋਲ ਭੇਜਿਆ ਗਿਆ ਤਾਂ ਨੌਜਵਾਨ ਦੇ ਝੂਠ ਨੇ ਉਸ ਲਈ ਹੋਰ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ। ਉਸਨੇ ਦੱਸਿਆ ਕਿ ਉਹ ਕਾਇਟਾਇਆ ਜੋ ਕਿ ਫਾਰ ਨਾਰਥ ਡਿਸਟ੍ਰੀਕਟ ਦਾ ਇੱਕ ਛੋਟਾ ਜਿਹਾ ਟਾਊਨ ਹੈ, ਉੱਥੋਂ ਦੇ ਬੀਚ ਅਤੇ ਉੱਥੇ ਦੀ ਨਾਈਟ ਲਾਈਫ ਦੇਖਣ ਇੱਥੇ ਖਾਸਤੌਰ ‘ਤੇ ਆਇਆ ਹੈ।
ਇਸ ਜੁਆਬ ‘ਤੇ ਇਮੀਗ੍ਰੇਸ਼ਨ ਅਧਿਕਾਰੀ ਦੰਗ ਰਹਿ ਗਿਆ, ਕਿਉਕਿ ਬੇਸ਼ੱਕ ਕਾਇਟਾਇਆ ਵਿੱਚ ਇੱਕ ਵਧੀਆ ਬੀਚ ਜਰੂਰ ਹੈ ਪਰ ਉੱਥੇ ਦੀ ਨਾਈਟ ਲਾਈਫ ਬਿਲਕੁਲ ਵੀ ਦੇਖਣਯੋਗ ਨਹੀਂ ਹੈ। ਕਿਉਕਿ ਗਿਣਤੀ ਦੇ ਰਿਹਾਇਸ਼ੀਆਂ ਵਾਲੇ ਇਸ ਟਾਊਨ ਵਿੱਚ ਇੱਥੇ ਦੀਆਂ ਰਾਂਤਾ ਅਕਸਰ ਸ਼ਾਤ ਹੀ ਹੁੰਦੀਆਂ ਹਨ। ਇਮੀਗ੍ਰੇਸ਼ਨ ਅਧਿਕਾਰੀ ਨੇ ਅਗਲੇ ਹੀ ਪਲ ਫੈਸਲਾ ਲੈਂਦਿਆਂ ਨੌਜਵਾਨ ਨੂੰ ਅਗਲੀ ਫਲਾਈਟ ਤੋਂ ਇੰਡੀਆ ਭੇਜਣ ਦਾ ਫੈਸਲਾ ਲਿਆ ਅਤੇ ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਹੀ ਵਾਪਿਸ ਮੋੜ ਦਿੱਤਾ।

Add a Comment

Your email address will not be published. Required fields are marked *