ਮਸ਼ਹੂਰ ਰੂਸੀ Food Influencer ਝੰਨਾ ਸੈਮਸੋਨੋਵਾ ਦਾ ਦਿਹਾਂਤ

ਸਿਹਤ ਪ੍ਰਤੀ ਜਾਗਰੂਕ ਰੂਸੀ ਝੰਨਾ ਸੈਮਸੋਨੋਵਾ, ਜੋ ਕਿ ਝੰਨਾ ਡੀ ਆਰਟ ਦੇ ਨਾਂ ਨਾਲ ਮਸ਼ਹੂਰ ਹੈ, ਦਾ ਦਿਹਾਂਤ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਫਲਾਂ ਵਾਲੀ ਖੁਰਾਕ ‘ਤੇ ਨਿਰਭਰ ਰਹਿਣ ਕਾਰਨ ਉਸ ਦੀ ਭੁੱਖ ਨਾਲ ਮੌਤ ਹੋ ਗਈ। ਝੰਨਾ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਸ਼ੁੱਧ ਸ਼ਾਕਾਹਾਰੀ ਜੀਵਨ ਸ਼ੈਲੀ ਨੂੰ ਬੜਾਵਾ ਦੇ ਰਹੀ ਸੀ। ਉਸ ਦੀ ਖੁਰਾਕ ਵਿੱਚ ਮੁੱਖ ਤੌਰ ‘ਤੇ ਫਲ, ਸੂਰਜਮੁਖੀ ਦੇ ਬੀਜ, ਫਲਾਂ ਦੀ ਸਮੂਦੀ ਅਤੇ ਜੂਸ ਸ਼ਾਮਲ ਸਨ। ਉਸ ਦਾ ਮੰਨਣਾ ਸੀ ਕਿ ਇਹ ਚੀਜ਼ਾਂ ਉਸ ਨੂੰ ਸਿਹਤਮੰਦ ਬਣਾ ਸਕਦੀਆਂ ਹਨ। ਮੰਨਿਆ ਜਾਂਦਾ ਹੈ ਕਿ ਫਲਾਂ ਦੀ ਖੁਰਾਕ ਕਾਰਨ ਉਸ ਦੇ ਸਰੀਰ ‘ਤੇ ਗੰਭੀਰ ਪ੍ਰਭਾਵ ਪਿਆ।

ਝੰਨਾ ਦੀ ਮਾਂ ਨੇ ਰੂਸੀ ਅਖਬਾਰ ਵੇਚੇਰਨਾਯਾ ਕਜ਼ਾਨ ਨੂੰ ਦੱਸਿਆ ਕਿ ਸ਼ਾਕਾਹਾਰੀ ਭੋਜਨ ਤੋਂ ਹੈਜ਼ਾ ਅਤੇ ਕੁਪੋਸ਼ਣ ਵਰਗੇ ਸੰਕਰਮਣ ਕਾਰਨ ਉਸ ਦੀ ਧੀ ਦੀ ਸਿਹਤ ਵਿਗੜ ਗਈ। ਉਨ੍ਹਾਂ ਦੱਸਿਆ ਕਿ ਉਹ ਦੱਖਣੀ-ਪੂਰਬੀ ਏਸ਼ੀਆ ਦੇ ਦੌਰੇ ‘ਤੇ ਗਏ ਹੋਏ ਸਨ। ਇਸ ਦੌਰਾਨ ਝੰਨਾ ਦੀ ਹਾਲਤ ਵਿਗੜ ਗਈ, ਜਿਸ ਕਾਰਨ 21 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਹਾਲਾਂਕਿ, ਝੰਨਾ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਝੰਨਾ ਨੇ ਆਪਣੇ ਬਾਰੇ ਦੱਸਿਆ ਸੀ ਕਿ ਉਹ ਸਿਰਫ ਸਾਦਾ ਖਾਣਾ ਹੀ ਖਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ, “ਮੈਨੂੰ ਆਪਣੇ ਖੁਦ ਦੇ ਪਕਵਾਨ ਬਣਾਉਣਾ ਅਤੇ ਲੋਕਾਂ ਨੂੰ ਸਿਹਤਮੰਦ ਖਾਣ ਲਈ ਪ੍ਰੇਰਿਤ ਕਰਨਾ ਪਸੰਦ ਹੈ।”

ਸ਼ਾਕਾਹਾਰੀ ਜੀਵਨਸ਼ੈਲੀ ਨਾਲ ਝੰਨਾ ਦਾ ਲਗਾਅ ਉਸ ਦੇ ਦੋਸਤਾਂ ਦੁਆਰਾ ਵਧਾਇਆ ਗਿਆ ਸੀ, ਜੋ ਵਿਸ਼ਵਾਸ ਕਰਦੇ ਸਨ ਕਿ ਸ਼ਾਕਾਹਾਰੀ ਖੁਰਾਕ ਨਾਲ ਛੇਤੀ ਬੁਢਾਪਾ ਨਹੀਂ ਆਉਂਦਾ ਪਰ ਸਿਰਫ ਫਲਾਂ ‘ਤੇ ਭਰੋਸਾ ਕਰਨਾ ਖਤਰਨਾਕ ਸਾਬਤ ਹੋਇਆ ਤੇ ਉਸ ਦੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੋ ਗਈ। ਝੰਨਾ ਉਨ੍ਹਾਂ ਲੋਕਾਂ ਦਾ ਇਕ ਛੋਟਾ ਜਿਹਾ ਸਮੂਹ ਵੀ ਬਣਾਉਣਾ ਚਾਹੁੰਦੀ ਸੀ, ਜੋ ਉਸ ਦੇ ਵਰਗੀ ਹੀ ਜੀਵਨਸ਼ੈਲੀ ਦਾ ਪਾਲਣ ਕਰਦੇ ਹਨ ਅਤੇ ਭਾਰਤ, ਵੀਅਤਨਾਮ, ਕੰਬੋਡੀਆ, ਸ਼੍ਰੀਲੰਕਾ ਤੇ ਥਾਈਲੈਂਡ ਦੀ ਯਾਤਰਾ ਕਰ ਰਹੇ ਹਨ।

Add a Comment

Your email address will not be published. Required fields are marked *