ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਸਿਖਾਈ ‘ਮਟਨ’ ਦੀ ਰੈਸਿਪੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਰਾਸ਼ਟਰੀ ਜਨਤਾ ਦਲ (RJD) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ। ਇਹ ਬੈਠਕ ਸੰਸਦ ਮੈਂਬਰ ਮੀਸਾ ਭਾਰਤੀ ਦੇ ਪੰਡਰਾ ਰੋਡ ਸਥਿਤ ਰਿਹਾਇਸ਼ ‘ਤੇ ਹੋਈ। ਇਸ ਮੁਲਾਕਾਤ ਦੌਰਾਨ ਲਾਲੂ ਯਾਦਵ ਨੇ ਚੰਪਾਰਣ ਮਟਨ ਬਣਾ ਕੇ ਰਾਹੁਲ ਨੂੰ ਖੁਆਇਆ। ਲਾਲੂ ਨੇ ਰਾਹੁਲ ਨੂੰ ਇਸ ਦੀ ਰੈਸਿਪੀ ਵੀ ਸਿਖਾਈ। ਲਾਲੂ ਦੇ ਹੱਥਾਂ ਦਾ ਬਣਿਆ ਬਿਹਾਰ ਦਾ ਸਪੈਸ਼ਲ ਮਟਨ ਖਾ ਕੇ ਰਾਹੁਲ ਨੇ ਇਸ ਦੀ ਸ਼ਲਾਘਾ ਵੀ ਕੀਤੀ। 

ਸੂਤਰਾਂ ਮੁਤਾਬਕ ਰਾਹੁਲ ਗਾਂਧੀ ਅਤੇ ਲਾਲੂ ਪ੍ਰਸਾਦ ਦੀ ਇਹ ਮੁਲਾਕਾਤ ਕਈ ਮਾਇਨਿਆਂ ਵਿਚ ਖ਼ਾਸ ਹੈ। ਇਸੇ ਮਹੀਨੇ ਮੁੰਬਈ ‘ਚ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦੀ ਤੀਜੀ ਬੈਠਕ ਹੋਣੀ ਹੈ। ਰਿਪੋਰਟਾਂ ਮੁਤਾਬਕ ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਆਪਣੇ ਹੱਥਾਂ ਨਾਲ ਚੰਪਾਰਣ ਮਟਨ ਬਣਾ ਕੇ ਖੁਆਇਆ। ਰਾਹੁਲ ਗਾਂਧੀ ਦੀ ਟੀਮ ਨੇ ਇਸ ਦਾ ਵੀਡੀਓ ਵੀ ਰਿਕਾਰਡ ਕੀਤਾ ਹੈ, ਜਿਸ ਨੂੰ ਜਾਰੀ ਵੀ ਕੀਤਾ ਗਿਆ। ਉੱਥੇ ਹੀ ਲਾਲੂ ਦੇ ਹੱਥਾਂ ਦਾ ਬਣਿਆ ਮਟਨ ਰਾਹੁਲ ਨੇ ਕਾਫੀ ਪਸੰਦ ਕੀਤਾ, ਉਹ ਇਸ ਦੀ ਤਾਰੀਫ਼ ਕਰਦੇ ਨਜ਼ਰ ਆਏ। 

Add a Comment

Your email address will not be published. Required fields are marked *