ਟ੍ਰੈਫਿਕ ਸਿਗਨਲ ਟੱਪਣ ਤੋਂ ਰੋਕਣ ‘ਤੇ ਕਾਂਸਟੇਬਲ ਨੂੰ ਮਾਰੀ ਟੱਕਰ

ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਵਿਚ ਟ੍ਰੈਫਿਕ ਸਿਗਨਲ ਪਾਰ ਕਰਨ ਤੋਂ ਰੋਕੇ ਜਾਣ ‘ਤੇ ਇਕ ਟ੍ਰੈਫਿਕ ਪੁਲਸ ਕਾਂਸਟੇਬਲ ਨੂੰ ਕਾਰ ਦੇ ਬੋਨਟ ‘ਤੇ ਡੇਢ ਕਿੱਲੋਮੀਟਰ ਤਕ ਘੜੀਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਣਕਪੁਰ ਥਾਣੇ ਦੇ ਸੀਨੀਅਰ ਇੰਸਪੈਕਟਰ ਸੰਪਤਰਾਵ ਪਾਟਿਲ ਨੇ ਕਿਹਾ ਕਿ ਕਾਰ ਚਾਲਕ ਦੀ ਉਮਰ 19 ਸਾਲ ਹੈ। 

ਇੰਸਪੈਕਟਰ ਪਾਟਿਲ ਨੇ ਦੱਸਿਆ ਕਿ ਵਸਈ ਦੇ ਚੌਰਾਹੇ ‘ਤੇ ਜਦ ਕਾਂਸਟੇਬਲ ਡਿਊਟੀ ‘ਤੇ ਤਾਇਨਾਤ ਸੀ ਤਾਂ ਉਸ ਨੇ ਟ੍ਰੈਫਿਕ ਸਿਗਨਲ ਪਾਰ ਕਰਨ ‘ਤੇ ਉੱਤਰ ਪ੍ਰਦੇਸ਼ ਵਿਚ ਰਜਿਸਟਰਡ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਾ। ਕਾਂਸਟੇਬਲ ਜਦ ਪੁੱਛਗਿੱਛ ਕਰ ਰਿਹਾ ਸੀ ਤਾਂ ਚਾਲਕ ਨੇ ਗੱਡੀ ਚਲਾ ਦਿੱਤੀ ਅਤੇ ਪੁਲਸ ਮੁਲਾਜ਼ਮ ਨੂੰ ਬੋਨਟ ‘ਤੇ ਘੜੀਸਦਾ ਲੈ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸੇ ਹਾਲਤ ਵਿਚ ਚਾਲਕ ਤਕਰੀਬਨ ਡੇਢ ਕਿੱਲੋਮੀਟਰ ਤਕ ਗੱਡੀ ਚਲਾਉਂਦਾ ਰਿਹਾ ਜਿਸ ਨਾਲ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਿਆ। 

ਪਾਟਿਲ ਨੇ ਕਿਹਾ ਕਿ ਆਵਾਜਾਈ ਜਾਮ ਕਾਰਨ ਕਾਰ ਰੁਕੀ ਅਤੇ ਰਾਹਗੀਰਾਂ ਨੇ ਚਾਲਕ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਉਕਤ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਇੰਸਪੈਕਟਰ ਨੇ ਦੱਸਿਆ ਕਿ ਚਾਲਕ ਨੂੰ  ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਕਤਲ ਦੀ ਧਾਰਾ ਸਮੇਤ ਹੋਰ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 

Add a Comment

Your email address will not be published. Required fields are marked *