ਦੇਸ਼ ਦੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ

ਦੇਸ਼ ਦੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਸੂਬਿਆਂ ‘ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕੇਰਲ, ਝਾਰਖੰਡ ਅਤੇ ਉੱਤਰਾਖੰਡ ਸ਼ਾਮਲ ਹਨ, ਜਿੱਥੇ 1-1 ਸੀਟ ‘ਤੇ ਚੋਣਾਂ ਹੋ ਰਹੀਆਂ ਹਨ, ਜਦੋਂ ਕਿ ਤ੍ਰਿਪੁਰਾ ਦੀਆਂ 2 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ।

ਚੋਣ ਕਮਿਸ਼ਨ ਮੁਤਾਬਕ ਉੱਤਰ ਪ੍ਰਦੇਸ਼ ਦੀ ਘੋਸੀ, ਉੱਤਰਾਖੰਡ ਦੀ ਬਾਗੇਸ਼ਵਰ, ਬੰਗਾਲ ਦੀ ਧੂਪਗੁੜੀ, ਝਾਰਖੰਡ ਦੀ ਡੁਮਰੀ, ਕੇਰਲ ਦੀ ਪੁਥੂਪੱਲੀ, ਤ੍ਰਿਪੁਰਾ ਦੀ ਬਾਕਸਾਨਗਰ ਅਤੇ ਧਨਪੁਰ ਸੀਟ ਲਈ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜੇ 8 ਸਤੰਬਰ ਨੂੰ ਆਉਣਗੇ। ਘੋਸੀ ਅਤੇ ਧਨਪੁਰ ਸੀਟ ‘ਤੇ ਮੌਜੂਦਾ ਵਿਧਾਇਕਾਂ ਦੇ ਅਸਤੀਫ਼ੇ ਦੇਣ ਕਾਰਨ ਚੋਣਾਂ ਹੋ ਰਹੀਆਂ ਹਨ। ਬਾਕੀ 5 ਸੀਟਾਂ ‘ਤੇ ਮੌਜੂਦਾ ਵਿਧਾਇਕ ਦਾ ਦਿਹਾਂਤ ਹੋਣ ਦੇ ਕਾਰਨ ਚੋਣਾਂ ਹੋ ਰਹੀਆਂ ਹਨ। 

ਕੇਂਦਰ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਇਕਜੁੱਟ ਹੋ ਕੇ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਵਲੋਂ ਬਣਾਏ ਗਏ ‘ਇੰਡੀਆ’ ਗੱਠਜੋੜ ਦਾ ਇਹ ਪਹਿਲਾ ਚੋਣ ਇਮਤਿਹਾਨ ਮੰਨਿਆ ਜਾ ਰਿਹਾ ਹੈ। ਵਿਰੋਧੀ ਗੱਠਜੋੜ ਉੱਤਰ ਪ੍ਰਦੇਸ਼ ਦੀ ਘੋਸੀ ਸੀਟ, ਝਾਰਖੰਡ ਦੀ ਡੁਮਰੀ, ਤ੍ਰਿਪੁਰਾ ਦੀ ਧਨਪੁਰ, ਬਾਕਸਨਗਰ ਅਤੇ ਉੱਤਰਾਖੰਡ ਦੀ ਬਾਗੇਸ਼ਵਰ ਸੀਟ ਤੋਂ ਸਾਂਝੇ ਤੌਰ ’ਤੇ ਚੋਣ ਲੜ ਰਿਹਾ ਹੈ, ਜਦੋਂ ਕਿ ਪੱਛਮੀ ਬੰਗਾਲ ਦੀ ਧੂਪਗੁੜੀ ਅਤੇ ਕੇਰਲ ਦੀ ਪੁਥੂਪੱਲੀ ਸੀਟ ’ਤੇ ਗੱਠਜੋੜ ਦੇ ਭਾਈਵਾਲ ਹੀ ਇਕ-ਦੂਜੇ ਖ਼ਿਲਾਫ਼ ਚੋਣ ਲੜ ਰਹੇ ਹਨ। 

Add a Comment

Your email address will not be published. Required fields are marked *