ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ, ਲਾਹੌਲ ਦੀਆਂ ਸਾਰੀਆਂ ਸੜਕਾਂ ਬੰਦ

ਪਾਟਲੀਕੂਹਲ : ਹਿਮਾਚਲ ਦੇ ਪਹਾੜ ਬਰਫ਼ ਨਾਲ ਢਕ ਗਏ ਹਨ। ਸੈਲਾਨੀ ਸ਼ਹਿਰ ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਹਾਲਾਂਕਿ ਮਨਾਲੀ ’ਚ ਜਨਜੀਵਨ ਅਜੇ ਵੀ ਆਮ ਵਾਂਗ ਹੈ ਅਤੇ ਬਾਹਰਲੇ ਸੂਬਿਆਂ ਤੋਂ ਸੈਲਾਨੀ ਮਨਾਲੀ ਆ ਰਹੇ ਹਨ ਪਰ ਲਾਹੌਲ-ਸਪਿਤੀ ’ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲਾਹੌਲ ਦੇ ਕੋਕਸਰ ’ਚ 1 ਫੁੱਟ, ਦਾਰਚਾ, ਕੇਲੌਂਗ, ਸਿਸੂ, ਜਾਹਲਮਾ, ਉਦੈਪੁਰ ’ਚ ਅੱਧਾ ਫੁੱਟ, ਟਿੰਦੀ ’ਚ 5 ਇੰਚ ਅਤੇ ਸਪਿਤੀ ਦੇ ਲੋਸਰ ’ਚ 3 ਇੰਚ ਬਰਫਬਾਰੀ ਹੋਈ ਹੈ। ਬਰਫ਼ਬਾਰੀ ਕਾਰਨ ਬੀ. ਆਰ. ਓ. ਦੀਆਂ ਸਾਰੀਆਂ ਸੜਕਾਂ ਬੰਦ ਹਨ, ਨਾਲ ਹੀ  ਪੀ. ਡਬਲਯੂ. ਡੀ. ਦੇ ਸਾਰੇ ਸੰਪਰਕ ਮਾਰਗਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਸ਼ਾਮ ਤੋਂ ਰੋਹਤਾਂਗ, ਕੁੰਜਮ, ਸ਼ਿੰਕੁਲਾ ਅਤੇ ਬਾਰਾਲਾਚਾ ਦੱਰੇ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਨ੍ਹਾਂ ਦੱਰਿਆਂ ’ਚ ਡੇਢ ਤੋਂ ਦੋ ਫੁੱਟ ਵਿਚਾਲੇ ਬਰਫ਼ ਦੀ ਮੋਟੀ ਪਰਤ ਵਿਛ ਗਈ ਹੈ।

Add a Comment

Your email address will not be published. Required fields are marked *