ਬਿਪਾਸ਼ਾ ਬਾਸੂ ਨੇ ਬੇਬੀ ਸ਼ਾਵਰ ਤਸਵੀਰਾਂ ’ਚ ਦਿਖਾਇਆ ਪ੍ਰੈਗਨੈਂਸੀ ਗਲੋਅ, ਪਤਨੀ ਕਰਨ ਨਾਲ ਦਿੱਤੇ ਪੋਜ਼

 ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ। 

ਹਾਲ ਹੀ ’ਚ ਬਿਪਾਸ਼ਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਰਵਾਇਤੀ  ਲੁੱਕ ਆਈ। ਇਹ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਕੁਝ ਦਿਨ ਪਹਿਲਾਂ ਬਿਪਾਸ਼ਾ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਬਿਪਾਸ਼ਾ ਦੇ ਪ੍ਰੈਗਨੈਂਸੀ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਆ ਰਹੀਆਂ ਸਨ।

ਹਾਲ ਹੀ ’ਚ ਬਿਪਾਸ਼ਾ ਨੇ ਬੇਬੀ ਸ਼ਾਵਰ ਕਰਵਾਇਆ ਹੈ। ਹਾਲਾਂਕਿ ਇਹ ਰਵਾਇਤੀ ਬੇਬੀ ਸ਼ਾਵਰ ਸੀ। ਇਸ ਦੌਰਾਨ ਸਿਰਫ਼ ਬਿਪਾਸ਼ਾ ਅਤੇ ਉਸਦਾ ਪਰਿਵਾਰ ਅਦਾਕਾਰਾ ਨਾਲ ਨਜ਼ਰ ਆਇਆ। ਲੁੱਕ ਦੀ ਗੱਲ ਕਰੀਏ ਤਾਂ ਬਿਪਾਸ਼ਾ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਸੀ ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਮੰਗ ’ਚ ਸਿੰਦੂਰ ਅਤੇ ਮੱਥੇ ’ਤੇ ਬਿੰਦੀ ਲਗਾਈ ਸੀ ਜੋ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੀ ਸੀ।

ਇਸ ਦੌਰਾਨ ਬਿਪਾਸ਼ਾ ਦੇ ਪਤੀ ਕਰਨ ਨਾਲ ਨਜ਼ਰ ਆ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਖੂਬਸੂਰਤ ਪੋਜ਼ ਦੇ ਰਹੇ ਹਨ।  ਇਨ੍ਹਾਂ ਤਸਵੀਰਾਂ ’ਚ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਦੋਹਾਂ ਦੇ ਚਿਹਰਿਆਂ ’ਤੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਬਿਪਾਸ਼ਾ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋਅ ਸਾਫ਼ ਦਿਖਾਈ ਦੇ ਰਿਹਾ ਅਤੇ ਅਦਾਕਾਰਾ ਇਨ੍ਹਾਂ ਤਸਵੀਰਾਂ ’ਚ ਕਾਫ਼ੀ ਆਕਸ਼ਿਤ ਲੱਗ  ਰਹੀ ਹੈ। ਬਿਪਾਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਹਰ  ਕੋਈ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਬਿਪਾਸ਼ਾ ਨੇ ਪ੍ਰੈਗਨੈਂਸੀ ਬਾਰੇ ਗੱਲ ਕਰਦੇ ਹੋਏ ਕਿਹਾ ਸੀ, ਜਦੋਂ ਮੈਨੂੰ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਤਾਂ ਮੈਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸਣਾ ਚਾਹੁੰਦੀ ਸੀ। ਹਰ ਕੋਈ ਬਹੁਤ ਭਾਵੁਕ ਸੀ। ਇਹ ਮੇਰੀ ਮਾਂ ਦਾ ਸੁਫ਼ਨਾ ਸੀ ਕਿ ਮੈਂ ਅਤੇ ਕਰਨ ਮਾਂ-ਬਾਪ ਬਣੀਏ। ਮੈਂ ਇਸ ਲਈ ਧੰਨਵਾਦੀ ਹਾਂ।

Add a Comment

Your email address will not be published. Required fields are marked *