ਪੰਜਾਬੀਆਂ ਦੀ ਸ਼ਾਨ, ਵਿਸ਼ਾਖੀ ਦਾ ਤਿਉਹਾਰ

ਪੰਜਾਬੀਆ ਦੀ ਇੱਕੋ- ਇੱਕ ਪ੍ਰਸਿੱਧ ਵਿਸਾਖੀ ਦਾ ਤਿਉਹਾਰ ਜੋ ਕਿ ਅਪ੍ਰੈਲ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਔਕਲੈਂਡ ਵਿੱਚ ਇਸ ਰੀਤ ਬਰਕਰਾਰ ਰੱਖਦੇ ਹੋਏ ਬਠਿੰਡਾ ਜੰਕਸ਼ਨ ਵਿਸ਼ਾਖੀ ਮੇਲਾ 2023 ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਆਈ.ਐਨ.ਸੀ ਵੱਲੋਂ 22 ਅਪਰੈਲ ਨੂੰ Due Drop Event Centre (BNZ THEATRE) 770 Great South Road,ManuKau,Auckland ਵਿਖੇ ਵਿਸਾਖੀ ਕਲਚਰ ਮੇਲਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿੱਥੇ ਪੇਂਡੂ ਪੰਜਾਬ ਦੇ ਗੂੜ੍ਹੇ ਰੰਗ ਵੇਖਣ ਨੂੰ ਮਿਲਣਗੇ। ਵਾਢੀ ਅਤੇ ਆਉਣ ਵਾਲੀ ਖੁਸ਼ਹਾਲੀ ਤੋਂ ਖੁਸ਼ ਹੋ ਕੇ, ਵਿਸਾਖੀ ਦਾ ਮੇਲਾ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਸਭਿਆਚਾਰਕ ਮੇਲੇ ਵਿੱਚ ਐਂਟਰੀ ਅਤੇ ਪਾਰਕਿੰਗ ਬਿਲਕੁਲ ਮੁਫ਼ਤ ਹੋਵੇਗੀੇੇ। ਇਸ ਪ੍ਰੋਗਰਾਮ ਵਿੱਚ ਮਹਿਕ-ਏ-ਵਤਨ ਦੇ ਚੀਫ ਸੰਪਾਦਕ ਹਰਦੇਵ ਬਰਾੜ ਜੀ ,ਹਰਦੇਵ ਮਾਹੀਨੰਗਲ ਜੀ , ਡਾਕਟਰ ਮਹਿੰਦਰਪਾਲ ਸਿੰਘ,ਇੰਦਰਜੀਤ ਸਿੰਘ ਕਾਲਕਟ,ਕਰਨੈਲ ਬਧਾਨ,ਜੇ ਪੀ ਅਮਨਪ੍ਰੀਤ ਸਿੰਘ  ਅਤੇ ਦੀਪਾ ਡੋਮੈਲੀ ਜੀ ਪਹੁੰਚਣਗੇ।

ਇਹ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ। ਇਸ ਵਿੱਚ ਪੂਰਾ ਪਰਿਵਾਰ ਹਿੱਸਾ ਲੈਂਦਾ ਹੈ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਹੈ। ਵਿਸਾਖੀ ਮੇਲੇ ਦੀਆਂ ਸਭ ਤੋਂ ਦਿਲਚਸਪ ਵਿਸ਼ੇਸ਼ਤਾਵਾਂ ਭੰਗੜਾ ਅਤੇ ਗਿੱਧਾ ਪੇਸ਼ਕਾਰੀ ਹਨ ਜੋ ਪੰਜਾਬੀ ਦਾ ਸਥਾਨਕ ਨਾਚ ਹਨ। ਹੋਰ ਗਤੀਵਿਧੀਆਂ ਜੋ ਲੋਕਾਂ ਨੂੰ ਲੁਭਾਉਂਦੀਆਂ ਹਨ ਉਹ ਹਨ ਗਾਉਣਾ, ਹੋਰ ਬਹੁਤ ਕੁਝ। ਇਨ੍ਹਾਂ ਵਿੱਚੋਂ ਬਹੁਤੇ ਲੋਕ ਲੋਕ ਸਾਜ਼ ਗਾਉਣ ਅਤੇ ਵਜਾਉਣ ਵਾਲੇ ਪ੍ਰਸਿੱਧ ਗਾਇਕਾਂ ਦੁਆਰਾ ਸੱਭਿਆਚਾਰਕ ਮੇਲਿਆਂ ਦਾ ਆਨੰਦ ਵੀ ਮਾਣਦੇ ਹਨ।
ਇਹ ਮੇਲਾ ਬਹੁਤ ਆਕਰਸ਼ਕ ਹੋਵੇਗਾ ਕਿਉਂਕਿ ਇਸ ਵਿੱਚ ਬਹੁਤ ਸਾਰੇ ਸਟਾਲ ਹਨ ਜੋ ਸੁੰਦਰ ਚੀਜ਼ਾਂ ਵੇਚਦੇ ਹਨ।

ਇਸ ਮੌਕੇ ਸਭਿਆਚਾਰ ਸਟੇਜ ਤੇ ਪੰਜਾਬ ਦੇ ਉੱਘੇ ਕਲਾਕਾਰ ਆਪਣੀ ਖੂਬਸੂਰਤ ਤੇ ਸੁਰੀਲੀ ਆਵਾਜ ਨਾਲ ਲੋਕਾਂ ਦਾ ਮੰਨੋਰੰਜਨ ਕਰਕੇ ਪ੍ਰੋਗਰਾਮ ਵਿੱਚ ਹੋਰ ਵੀ ਚਾਰ ਚੰਨ ਲਗਾਉਣਗੇ। ਇਸ ਵਾਰ ਸਭਿਆਚਾਰਕ ਮੇਲੇ ਵਿੱਚ ਗੁਰਵਿੰਦਰ ਬਰਾੜ,ਨੀਤੂ ਨੱਢਾ, ਹਰਦੇਵ ਮਾਹੀਨੰਗਲ,ਦੀਪਾ ਡੋਮੈਲੀ,ਜਸਮੀਨ ਚੋਟੀਆ,ਬਲਬੀਰ ਚੋਟੀਆ,ਆਪਣੇ ਟਰੈਡਿੰਗ ਚੱਲ ਰਹੇ ਗੀਤਾਂ ਦੇ ਨਾਲ ਹਾਜ਼ਰੀ ਲਾਉਣਗੇ। ਦਰਸ਼ਕਾਂ ਲਈ ਬੈਠਣ, ਖਾਣ-ਪੀਣ ਦੇ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਨਿਊਜ਼ੀਲੈਂਡ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਨਣ ਦੀ ਅਪੀਲ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀ ਹਰਦੇਵ ਬਰਾੜ ਜੀ (027 442 7338) , ਦੀਪਾ ਡੋਮੈਲੀ ਜੀ (027 276 1110) ਅਤੇ ਹਰਦੇਵ ਮਾਹੀਨੰਗਲ ਜੀ (021 0261 2568) ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *