ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਲਜ਼ਾਮ

ਪਾਲੀਵੁੱਡ ਇੰਡਸਟਰੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੂਫ਼ੀ ਗਾਇਕਾ ਜੋਤੀ ਨੂਰਾਂ ‘ਤੇ ਉਸ ਦੀ ਛੋਟੀ ਭੈਣ ਰਿਤੂ ਨੂਰਾਂ ਨੇ ਇਲਜ਼ਾਮ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਮੇਰੀ ਵੱਡੀ ਭੈਣ ਜੋਤੀ ਨੂਰਾਂ ਨੇ ਸਾਡੇ ਨਾਲ ਬਹੁਤ ਗਲਤ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਦਾ ਮੈਂ ਤੇ ਮੇਰੇ ਪਤੀ ਸ਼ੋਅ ਲਗਾ ਰਹੇ ਹਾਂ, ਸਾਨੂੰ ਕਦੇ ਕੋਈ ਪੈਸਾ ਨਹੀਂ ਦਿੱਤਾ ਗਿਆ, ਜੇਕਰ ਸਾਨੂੰ ਪੈਸੇ ਮਿਲਦੇ ਵੀ ਸਨ ਤਾਂ ਇਹ ਕਿਹਾ ਜਾਂਦਾ ਸੀ ਕਿ ਅਸੀਂ ਬਾਬਿਆਂ ਦਾ ਸ਼ੋਅ ਕੀਤਾ ਹੈ ਤਾਂ ਸਾਨੂੰ ਆਪਣੀ ਮਰਜ਼ੀ ਨਾਲ 10-20 ਹਜ਼ਾਰ ਦੇ ਦਿੰਦੇ ਸਨ।

ਰਿਤੂ ਨੇ ਅੱਗੇ ਕਿਹਾ ਕਿ ਜਦੋਂ ਸਾਨੂੰ ਇਕ ਸ਼ੋਅ ਮਿਲਿਆ ਤਾਂ ਅਸੀਂ ਜੋਤੀ ਨੂਰਾਂ ਤੋਂ ਮੰਗ ਕੀਤੀ ਕਿ ਸਾਡੇ ਪੈਸੇ ਵਧਾਏ ਜਾਣ। ਇਹ ਗੱਲ ਉਦੋਂ ਹੋਈ ਜਦੋਂ ਉਹ ਸ਼ੋਅ ਲਗਾਉਣ ਲਈ ਜਾ ਰਹੇ ਸੀ। ਉਸ ਨੇ ਦੱਸਿਆ ਕਿ ਮੇਰੇ ਪਤੀ ਨੇ ਫੋਨ ‘ਤੇ ਸ਼ੋਅ ਦੇ ਪੈਸੇ ਵਧਾਉਣ ਦੀ ਗੱਲ ਕੀਤੀ ਕਿ ਉਹ ਇਕ ਸ਼ੋਅ ਦੇ 50  ਹਜ਼ਾਰ ਰੁਪਏ ਲੈਣਗੇ ਤਾਂ ਮੇਰੀ ਵੱਡੀ ਭੈਣ ਨੇ ਸਾਨੂੰ ਪਿਆਰ ਨਾਲ ਕਿਹਾ ਕਿ ਤੁਸੀਂ ਆਪਣੀ ਗੱਡੀ ਰੋਕੋ। ਜਦੋਂ ਉਨ੍ਹਾਂ ਕਿਹਾ ਕਿ ਉਹ ਕਿਸੇ ਹੋਟਲ ਜਾਂ ਕੋਈ ਜਗ੍ਹਾ ‘ਤੇ ਬੈਠ ਕੇ ਗੱਲ ਕਰ ਲੈਂਦੇ ਹਨ ਤਾਂ ਜੋਤੀ ਨੇ ਕਿਹਾ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਇਕ ਕਹਿੰਦਿਆਂ ਉਨ੍ਹਾਂ ਨੇ ਗੱਡੀ ਨੂੰ ਰੋਕ ਲਿਆ।

ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਰੋਕੀ ਤਾਂ ਇਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ ਅਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਰਿਤੂ ਨੇ ਦੱਸਿਆ ਕਿ ਉਨ੍ਹਾਂ ਸਾਡੀ ਗੱਡੀ ਦੀ ਭੰਨਤੋੜ ਕੀਤੀ ਅਤੇ ਸਾਡੇ ਕੱਪੜੇ ਵੀ ਪਾੜ ਦਿੱਤੇ, ਜਿਸ ਦੇ ਸਾਡੇ ਕੋਲ ਫੋਨ ਰਿਕਾਰਡਿੰਗ ਸਣੇ ਹੋਰ ਸਬੂਤ ਵੀ ਹਨ। ਉਨ੍ਹਾਂ ਦੱਸਿਆ ਕਿ ਜੋਤੀ ਦਾ ਜੋ ਡਰਾਈਵਰ ਸੀ, ਉਸ ਨੇ ਸਾਡੇ ਨਾਲ ਗੁੰਡਾਗਰਦੀ ਸ਼ੁਰੂ ਕਰ ਦਿੱਤੀ, ਜੋ ਹੁਣ ਉਸ ਦਾ ਪ੍ਰੇਮੀ ਹੈ, ਜਿਸ ਦਾ ਨਾਂ ਅਵਿਨਾਸ਼ ਕੁਮਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਕਰਤਾਰਪੁਰ ਥਾਣੇ ‘ਚ ਰਿਪੋਰਟ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਲੋਕਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Add a Comment

Your email address will not be published. Required fields are marked *