ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ

ਮਾਨਸਾ – ਬੀਤੇ ਦਿਨੀਂ ਰੱਖੜੀ ਦਾ ਤਿਉਹਾਰ ਦੇਸ਼ ਭਰ ’ਚ ਖ਼ੁਸ਼ੀਆਂ ਨਾਲ ਮਨਾਇਆ ਗਿਆ ਪਰ ਇਸ ਤਿਉਹਾਰ ਮੌਕੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜੋ ਤੁਹਾਨੂੰ ਭਾਵੁਕ ਕਰ ਦੇਵੇਗੀ। ਇਹ ਵੀਡੀਓ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹੈ। ਇਸ ’ਚ ਉਹ ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਭਾਵੁਕ ਹੁੰਦੇ ਦੇਖੇ ਗਏ। ਬਲਕੌਰ ਸਿੰਘ ਨੇ ਇਸ ਦਿਨ ਆਪਣੇ ਪੁੱਤ ਨੂੰ ਰੋ-ਰੋ ਕੇ ਯਾਦ ਕੀਤਾ। ਸਿੱਧੂ ਦੇ ਚਾਹੁਣ ਵਾਲਿਆਂ ਨੇ ਉਸ ਦੇ ਬੁੱਤ ਦੇ ਗੁੱਟ ’ਤੇ ਰੱਖੜੀ ਵੀ ਬੰਨ੍ਹੀ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੂੰ ਦੇਸ਼-ਵਿਦੇਸ਼ਾਂ ਤੋਂ ਭੈਣਾਂ ਰੱਖੜੀ ਭੇਜਦੀਆਂ ਸਨ। ਸਿੱਧੂ ਨੇ ਕਈ ਵਾਰ ਆਪਣੇ ਸੋਸ਼ਲ ਮੀਡੀਆ ’ਤੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਹੈ। ਉਥੇ ਅਫਸਾਨਾ ਖ਼ਾਨ ਨੇ ਵੀ ਰੱਖੜੀ ਮੌਕੇ ਸਿੱਧੂ ਲਈ ਭਾਵੁਕ ਪੋਸਟ ਲਿਖੀ ਸੀ। ਅਫਸਾਨਾ ਖ਼ਾਨ ਨੇ ਲਿਖਿਆ ਸੀ, ‘‘ਬਾਈ ਅੱਜ ਰੱਖੜੀ ਤਾਂ ਵਾਪਸ ਆ ਗਈ ਪਰ ਤੂੰ ਨਹੀਂ ਆਇਆ।’’

Add a Comment

Your email address will not be published. Required fields are marked *