ਗਾਇਕਾ ਅਫਸਾਨਾ ਖ਼ਾਨ ਤੋਂ ਫੈਨ ਨੇ ਇੰਝ ਵਾਰੇ 26 ਲੱਖ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਉਨ੍ਹਾਂ ਦੀ ਗਾਇਕੀ ਦਾ ਜਲਵਾ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ‘ਚ ਅਫਸਾਨਾ ਖ਼ਾਨ ਗੁਜਰਾਤ ‘ਚ ਸ਼ੋਅ ਲਗਾਉਣ ਪਹੁੰਚੀ ਸੀ।

ਇਸ ਦੌਰਾਨ ਉਨ੍ਹਾਂ ਦੇ ਇੱਕ ਖ਼ਾਸ ਪ੍ਰਸ਼ੰਸਕ ਨੇ ਗਾਇਕਾ ‘ਤੇ 26 ਲੱਖ ਰੁਪਏ ਪਾਣੀ ਵਾਂਗ ਵਹਾਅ ਦਿੱਤੇ। ਇਸ ਦੌਰਾਨ ਦਾ ਇਕ ਵੀਡੀਓ ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ”ਗੁਜਰਾਤ ਤੋਂ ਮੇਰਾ ਸੱਚਾ ਤੇ ਪਿਆਰਾ ਫੈਨ, ਜਿਨ੍ਹਾਂ ਨੇ ਮੇਰੇ ਤੋਂ 26 ਲੱਖ ਵਾਰਿਆ ❤️🙏🫶🏻✊ love & respect Blessed #afsanakhan🎤 🧿…।”

ਦੱਸ ਦਈਏ ਕਿ ਅਫਸਾਨਾ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਹੈਰਾਨੀਜਨਕ ਕੁਮੈਂਟ ਕਰ ਰਹੇ ਹਨ। ਉਨ੍ਹਾਂ ਵੱਲੋਂ 26 ਲੱਖ ਰੁਪਏ ਵਾਰਨ ਵਾਲੇ ਸ਼ਖਸ਼ ‘ਤੇ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਅਫਸਾਨਾ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ‘ਚ ਵੀ ਕਈ ਸ਼ੋਅ ਲਗਾਉਂਦੀ ਹੈ। ਇਸ ਦੌਰਾਨ ਪ੍ਰਸ਼ੰਸਕਾਂ ਕੋਲੋਂ ਗਾਇਕਾ ਨੂੰ ਖੂਬ ਪਿਆਰ ਮਿਲਦਾ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ‘ਚ ਈਦ ਮੌਕੇ ਅਫਸਾਨਾ ਖ਼ਾਨ ਦਾ ਗੀਤ ‘ਈਦ ਮੁਬਾਰਕ ਹੈ’ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਗਾਇਕਾ ਆਪਣੇ ਆਸਟ੍ਰੇਲੀਆ ਟੂਰ ਨੂੰ ਲੈ ਚਰਚਾ ‘ਚ ਰਹੀ। ਅਫਸਾਨਾ ਉਨ੍ਹਾਂ ਪੰਜਾਬੀ ਗਾਇਕਾ ‘ਚੋਂ ਇੱਕ ਹੈ, ਜਿਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ। 

Add a Comment

Your email address will not be published. Required fields are marked *