ਰਜਨੀਕਾਂਤ ਦੀ ‘ਜੇਲਰ’ ਇਸ ਮਹੀਨੇ ਹੋਵੇਗੀ OTT ‘ਤੇ ਰਿਲੀਜ਼

ਮੁੰਬਈ – ਸਾਊਥ ਸੁਪਰਸਟਾਰ ਰਜਨੀਕਾਂਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਜੇਲਰ’ ਦਰਸ਼ਕਾਂ ਅਤੇ ਕ੍ਰਿਟਿਕਸ ਦਾ ਦਿਲ ਜਿੱਤ ਰਹੀ ਹੈ। ਨੈਲਸਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਸਾਲ ਦੀ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ‘ਚੋਂ ਇਕ ਬਣ ਕੇ ਉੱਭਰੀ ਹੈ। ਸਿਨੇਮਾਘਰਾਂ ‘ਚ ਰਿਲੀਜ਼ ਹੋਣ ਦੇ ਸਿਰਫ਼ ਦੋ ਹਫ਼ਤਿਆਂ ਅੰਦਰ ਹੀ ਇਸ ਫ਼ਿਲਮ ਨੇ ਦੁਨੀਆ ਭਰ ‘ਚ 550 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਅਜਿਹੇ ‘ਚ ਜੇਕਰ ਤੁਸੀਂ ਹਾਲੇ ਤੱਕ ‘ਜੇਲਰ’ ਨਹੀਂ ਦੇਖੀ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ‘ਜੇਲਰ’ ਦੇ ਮੇਕਰਸ ਜਲਦੀ ਹੀ ਇਸ ਫ਼ਿਲਮ ਨੂੰ ਇਕ ਪ੍ਰਮੁੱਖ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ‘ਤੇ ਰਿਲੀਜ਼ ਕਰਨਗੇ। ਰਜਨੀਕਾਂਤ ਦੀ ‘ਜੇਲਰ’ ਦੇ OTT ਰਾਈਟਸ ‘ਨੈੱਟਫਲਿਕਸ’ ਨੂੰ ਇਕ ਵੱਡੀ ਕੀਮਤ ‘ਤੇ ਵੇਚ ਦਿੱਤੇ ਗਏ ਹਨ।

ਰਿਪੋਰਟਾਂ ਮੁਤਾਬਕ, ਫ਼ਿਲਮ ਦੇ ਮੇਕਰਸ ਨੇ ਨੈੱਟਫਲਿਕਸ ਨਾਲ ਚਾਰ ਹਫ਼ਤਿਆਂ ਦੀ ਡੀਲ ਕਰ ਲਈ ਹੈ ਅਤੇ ਅਜਿਹੇ ‘ਚ ਇਹ ਫ਼ਿਲਮ ਸਤੰਬਰ ਦੇ ਪਹਿਲੇ ਹਫ਼ਤੇ ਹੀ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ‘ਤੇ ਆ ਸਕਦੀ ਹੈ।

ਦੱਸ ਦਈਏ ਕਿ ‘ਜੇਲਰ’ 11 ਅਗਸਤ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਤੋਂ ਕਾਫ਼ੀ ਪਿਆਰ ਮਿਲਿਆ ਹੈ। ਫ਼ਿਲਮ ਨੇ ਹੁਣ ਤੱਕ ਭਾਰਤੀ ਬਾਕਸ ਆਫਿਸ ‘ਚ ਲਗਭਗ 300 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਦੁਨੀਆ ਭਰ ‘ਚ ਇਹ ਅੰਕੜਾ 600 ਕਰੋੜ ਦੇ ਕਰੀਬ ਹੈ। ਆਪਣੀ ਰਿਲੀਜ਼ਿੰਗ ਦੇ 14ਵੇਂ ਦਿਨ ਫ਼ਿਲਮ ਨੇ ਲਗਭਗ 3.65 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਇਸ ਦਾ ਕੁੱਲ ਬਾਕਸ-ਆਫਿਸ ਕੁਲੈਕਸ਼ਨ 295.65 ਕਰੋੜ ਰੁਪਏ ਹੋ ਗਿਆ ਹੈ।  ਦੱਸਣਯੋਗ ਹੈ ਕਿ ਰਜਨੀਕਾਂਤ ਸਟਾਰਰ ਇਹ ਫ਼ਿਲਮ ਮੁਥੁਵੇਲ ਪਾਂਡਿਅਨ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ ਸਖ਼ਤ ਦਿਆਲੂ ‘ਜੇਲਰ’ ਹੈ। ਉਹ ਇਕ ਗਿਰੋਹ ਨੂੰ ਰੋਕਣ ਨਿਕਲਦਾ ਹੈ, ਜੋ ਆਪਣੇ ਨੇਤਾ ਨੂੰ ਜੇਲ੍ਹ ‘ਚੋਂ ਭਜਾਉਣ ਦੀ ਕੋਸ਼ਿਸ਼ ਕਰਦੇ ਹਨ।

Add a Comment

Your email address will not be published. Required fields are marked *