‘ਐਨੀਮਲ’ ਦਾ ਇਹ ਐਕਟਰ ਹੈ ਰੀਅਲ ਲਾਈਫ ਹੀਰੋ, ਸੁਸਾਈਡ ਕਰ ਰਹੀ ਕੁੜੀ ਦੀ ਬਚਾਈ ਸੀ ਜਾਨ

ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ‘ਐਨੀਮਲ’ ‘ਚ ਰਣਬੀਰ ਕਪੂਰ ਭਾਵੇਂ ਹੀ ਆਨ-ਸਕਰੀਨ ਹੀਰੋ ਰਹੇ ਹੋਣ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫ਼ਿਲਮ ‘ਚ ਇਕ ਅਜਿਹਾ ਐਕਟਰ ਹੈ, ਜੋ ਅਸਲ ਜ਼ਿੰਦਗੀ ‘ਚ ਹੀਰੋ ਹੈ। ਇਹ ਅਦਾਕਾਰ ਹੈ ਮਨਜੋਤ ਸਿੰਘ, ਜਿਸ ਨੇ ਫ਼ਿਲਮ ‘ਚ ਰਣਬੀਰ ਦੇ ਦੋਸਤ ਦਾ ਕਿਰਦਾਰ ਨਿਭਾਇਆ ਹੈ। ਮਨਜੋਤ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਇਕ ਲੜਕੀ ਨੂੰ ਖੁਦਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਕਲਿੱਪ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਲੋਕ ਮਨਜੋਤ ਸਿੰਘ ਦੀ ਤਾਰੀਫ਼ ਕਰ ਰਹੇ ਹਨ। ਲੋਕ ਉਸ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ।

5 ਜਨਵਰੀ, 2024 ਨੂੰ, ਮਨਜੋਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 2019 ਦੀ ਇੱਕ ਵੀਡੀਓ ਸਾਂਝੀ ਕੀਤੀ। ਕਲਿੱਪ ‘ਚ ਉਹ ਇਕ ਲੜਕੀ ਨੂੰ ਖੁਦਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਇਮਾਰਤ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਉਦੋਂ ਹੀ ਮਨਜੋਤ ਸਿੰਘ ਆ ਕੇ ਬੱਚੀ ਨੂੰ ਬਚਾਉਂਦਾ ਹੈ। ਇਸ ਕਲਿੱਪ ਨੂੰ ਸ਼ੇਅਰ ਕਰਦੇ ਹੋਏ ਮਨਜੋਤ ਸਿੰਘ ਨੇ ਕੈਪਸ਼ਨ ‘ਚ ਲਿਖਿਆ, “ਇਹ ਘਟਨਾ ਸਾਲ 2019 ‘ਚ ਵਾਪਰੀ ਸੀ। ਇੱਕ ਲੜਕੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਰੱਬ ਦੀ ਕਿਰਪਾ ਨਾਲ ਮੈਂ ਉਸ ਲੜਕੀ ਨੂੰ ਬਚਾਉਣ ਲਈ ਸਹੀ ਜਗ੍ਹਾ ਅਤੇ ਸਹੀ ਸਮੇਂ ‘ਤੇ ਉੱਥੇ ਆ ਗਿਆ ਸੀ। ਅਸੀਂ ਸਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ। ਕਈ ਵਾਰੀ ਜਿਊਣਾ ਵੀ ਹਿੰਮਤ ਦਾ ਕੰਮ ਹੁੰਦਾ ਹੈ।”

ਲੋਕ ਮਨਜੋਤ ਸਿੰਘ ਦੇ ਇਸ ਦਲੇਰੀ ਭਰੇ ਕੰਮ ਦੀ ਤਾਰੀਫ਼ ਕਰ ਰਹੇ ਹਨ ਅਤੇ ਉਸ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਭਰਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਸਲ ਜ਼ਿੰਦਗੀ ਦੇ ਹੀਰੋ ਵੀ ਹੋ। ਬਹੁਤ ਵਧੀਆ।” ਇੱਕ ਨੇ ਕਿਹਾ, “ਤੁਸੀਂ ਸ਼ੇਰ ਦਾ ਕੰਮ ਕੀਤਾ ਹੈ।” ਇੱਕ ਹੋਰ ਨੇ ਲਿਖਿਆ, “ਤੁਸੀਂ ਪਹਿਲਾਂ ਹੀ ਇੱਕ ਹੀਰੋ ਹੋ।” ਇੱਕ ਪ੍ਰਸ਼ੰਸਕ ਨੇ ਲਿਖਿਆ, “ਮਹਾਨ ਵਿਅਕਤੀ।” ਇੱਕ ਨੇ ਕਿਹਾ,”ਰੀਅਲ ਲਾਈਫ ਹੀਰੋ। ਮੈਨੂੰ ਨਹੀਂ ਪਤਾ ਸੀ ਕਿ ਇਹ ਤੁਸੀਂ ਸੀ। ਤੁਹਾਨੂੰ ਸਲਾਮ।” 

ਦੱਸਣਯੋਗ ਹੈ ਕਿ ਮਨਜੋਤ ਸਿੰਘ ਨੇ ਰਣਬੀਰ ਕਪੂਰ, ਬੌਬੀ ਦਿਓਲ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ ‘ਐਨੀਮਲ’ ‘ਚ ਇੱਕ ਬਾਡੀਗਾਰਡ ਅਤੇ ਦੋਸਤ ਦੀ ਭੂਮਿਕਾ ਨਿਭਾਈ ਹੈ। ਅਰਜਨ ਵੈਲੀ ਗੀਤ ‘ਚ ਮਨਜੋਤ ਅਤੇ ਬਾਕੀ ਕਲਾਕਾਰਾਂ ਨੇ ਖੂਬ ਲਾਈਮਲਾਈਟ ਹਾਸਲ ਕੀਤੀ।

Add a Comment

Your email address will not be published. Required fields are marked *