ਬ੍ਰਿਟੇਨ ਦੇ ਮੰਤਰੀ ਨੇ ਭਾਰਤ ਨਾਲ ਵਪਾਰ ਦੁੱਗਣਾ ਕਰਨ ਲਈ ਜਾਰੀ ਕੀਤੀ ਨਵੀਂ ਮੁਹਿੰਮ

ਲੰਡਨ- ਬ੍ਰਿਟੇਨ ਦੇ ਵਣਜ ਅਤੇ ਵਪਾਰ ਮੰਤਰੀ ਕੇਮੀ ਬੈਡੇਨੋਚ ਨੇ ਵੀਰਵਾਰ ਨੂੰ ਸਾਲ 2030 ਤੱਕ ਭਾਰਤ ਨਾਲ ਵਪਾਰ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਇਕ ਨਵੀਂ ‘Alive with Opportunity’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਉੱਚ ਵਿਕਾਸ ਵਾਲੇ ਖੇਤਰਾਂ ਵਿੱਚ ਯੂਕੇ ਦੀਆਂ ਕੰਪਨੀਆਂ ਲਈ ਨਿਸ਼ਾਨਾ ਵਪਾਰਕ ਮੁਹਿੰਮਾਂ ਦੀ ਇੱਕ ਲੜੀ ਹੈ। ਬਡੇਨੋਚ ਜੈਪੁਰ ਵਿੱਚ G20 ਵਪਾਰ ਅਤੇ ਨਿਵੇਸ਼ ਮੰਤਰੀ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਨਵੀਂ ਦਿੱਲੀ ਵਿੱਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਦੁਵੱਲੀ ਗੱਲਬਾਤ ਕਰਨ ਲਈ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। 

ਇਸ ਦੌਰਾਨ ਮੰਤਰੀ ਨੇ ਕਿਹਾ ਕਿ ਉਹ ਚੱਲ ਰਹੀ ਮੁਕਤ ਵਪਾਰ ਸਮਝੌਤਾ (ਐਫਟੀਏ) ਗੱਲਬਾਤ ਨੂੰ ਅੱਗੇ ਲਿਜਾਣ ਲਈ ਉਮੀਦ ਕਰ ਰਹੀ ਹੈ। ਹੁਣ ਗੱਲਬਾਤ ਉਨ੍ਹਾਂ ਦੇ ਬਾਰ੍ਹਵੇਂ ਦੌਰ ਵਿੱਚ ਹੈ। ‘Alive with Opportunity’ ਮੁਹਿੰਮ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ, “ਯੂਕੇ ਅਤੇ ਭਾਰਤ ਦੇ ਵਿਚਕਾਰ ਇੱਕ ਅਮੀਰ ਸਬੰਧ ਹੈ ਅਤੇ ਅਸੀਂ ਦੋਵੇਂ ਆਪਣੇ ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਨੂੰ ਡੂੰਘਾ ਕਰਨ ਦੀ ਇੱਛਾ ਰੱਖਦੇ ਹਾਂ। ਭਾਰਤ ਯੂਕੇ ਨਿਵੇਸ਼ ਪ੍ਰਾਜੈਕਟਾਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ ਅਤੇ ਮੈਨੂੰ ਭਰੋਸਾ ਹੈ ਕਿ ਇਹ ਨਵੀਂ ਮੁਹਿੰਮ ਯੂਕੇ ਦੀਆਂ ਵਸਤੂਆਂ ਅਤੇ ਸੇਵਾਵਾਂ ਵਿੱਚ ਹੋਰ ਦਿਲਚਸਪੀ ਅਤੇ ਮੰਗ ਵਧਾਉਣ ਵਿੱਚ ਮਦਦ ਕਰੇਗਾ।”

Add a Comment

Your email address will not be published. Required fields are marked *