ਨਿਊਜ਼ੀਲੈਂਡ ਦੇ ਸਕੂਲਾਂ ‘ਚ ਮੋਬਾਇਲ ਦੀ ਵਰਤੋਂ ‘ਤੇ ਰੋਕ

ਆਕਲੈਂਡ- ਡਿਜ਼ੀਟਲ ਐਜ਼ੂਕਸ਼ੇਨ ਹੋਣ ਕਾਰਨ ਬੱਚਿਆਂ ਵਿੱਚ ਮੋਬਾਇਲ ਦੀ ਵਰਤੋਂ ਦਿਨੋਂ-ਦਿਨ ਵੱਧ ਰਹੀ ਹੈ। ਜਿਸਦੇ ਫਾਅਦੇ ਦੇ ਨਾਲ- ਨਾਲ ਕਈ ਨੁਕਸਾਨ ਵੀ ਹਨ। ਨੈਸ਼ਨਲ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਸਕੂਲਾਂ ਵਿੱਚ ਮੋਬਾਇਲ ਦੀ ਵਰਤੋਂ ‘ਤੇ ਰੋਕ ਲਾੳਣ ਦਾ ਕਾਨੂੰਨ ਬਨਾਉਣ ਦੀ ਗੱਲ ਕਹਿ ਰਹੀ ਹੈ। ਇੱਕ ਪਾਸੇ ਲੇਬਰ ਪਾਰਟੀ ਦਾ ਕਹਿਣਾ ਹੈ ਕਿ ਜਿਵੇਂ ਕੋਈ ਸਕੂਲ ਚਾਹੇ ਉਹ ਨਿਯਮ ਬਣਾ ਸਕਦਾ ਹੈ। ਪਰ ਇਹਨਾਂ ਦੋਨਾਂ ਪਾਰਟੀਆਂ ਦੀ ਇਸ ਬਹਿਸ ਤੋਂ ਕਿਤੇ ਅੱਗੇ ਵੱਧਦਿਆਂ ਵਾਇਟਾਰਾ ਹਾਈ ਸਕੂਲ ਨੇ ਬੱਚਿਆਂ ਦੇ ਸਕੂਲ ਵਿੱਚ ਮੋਬਾਇਲ ਦੀ ਵਰਤੋਂ ਘਟਾਉਣ ਲਈ ਫੋਨ ਸਕੂਲ ਵਿੱਚ ਲਿਆਉਣ ਦੀ ਇਜ਼ਾਜਤ ਦੇ ਦਿੱਤੀ ਹੈ , ਪਰ ਮੋਬਾਇਲ ਫੋਨ ਨੂੰ ਸਕੂਲ ਵਿੱਚ ਬੱਚੇ ਵਰਤ ਨਹੀਂ ਸਕਣਗੇ। ਬੱਚਿਆਂ ਦੇ ਫੋਨ ਲੌਕ ਕਰਕੇ ਉਹਨਾਂ ਨੂੰ ਫੋਨ ਸਕੂਲ ਪ੍ਰਸ਼ਾਸਨ ਨੂੰ ਦੇਣਾ ਪਵੇਗਾ। ਜੇ ਕੋਈ ਬੱਚਾ ਫੋਨ ਵਰਤਦਾ ਫੜਿਆ ਗਿਆ ਤਾਂ ਉਸਨੂੰ ਆਰਜੀ ਬਰਖਾਸਤ ਕਰ ਦਿੱਤਾ ਜਾਵੇਗਾ

Add a Comment

Your email address will not be published. Required fields are marked *