ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਸੂਬੇ ਦੇ ਔਰੇਂਜ ਕਾਊਂਟੀ ‘ਚ ਵੀਰਵਾਰ ਦੁਪਹਿਰ ਨੂੰ ਇਕ ਹਾਈਵੇਅ ‘ਤੇ ਬੱਸ ਪਲਟਣ ਕਾਰਨ ਘੱਟੋ-ਘੱਟ 2 ਬਾਲਗਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਵਿਦਿਆਰਥੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਿਊਯਾਰਕ ਸਟੇਟ ਪੁਲਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਬੱਸ ਵਿੱਚ ਸਵਾਰ 2 ਬਾਲਗ ਔਰਤਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਬੱਚੇ ਗੰਭੀਰ ਹਾਲਤ ਵਿੱਚ ਹਨ। 

ਅਧਿਕਾਰੀਆਂ ਅਨੁਸਾਰ ਬੱਸ ਨਿਊਯਾਰਕ ਦੇ ਲੋਂਗ ਆਈਲੈਂਡ ਤੋਂ ਇੱਕ ਹਾਈ ਸਕੂਲ ਬੈਂਡ ਦੇ ਮੈਂਬਰਾਂ ਨੂੰ ਲੈ ਕੇ ਪੈਨਸਿਲਵੇਨੀਆ ਵਿੱਚ ਇੱਕ ਸੰਗੀਤ ਕੈਂਪ ਪ੍ਰੋਗਰਾਮ ਲਈ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਤਸਵੀਰਾਂ ਵਿਚ ਕੋਚ-ਸ਼ੈਲੀ ਦੀ ਇੱਕ ਬੱਸ ਮੇਨ ਹਾਈਵੇਅ ਤੋਂ ਹੇਠਾਂ ਉਤਰ ਕੇ  ਦਰਖਤਾਂ ਅਤੇ ਝਾੜੀਆਂ ਦੇ ਵਿਚਕਾਰ ਫਸੀ ਦਿਖਾਈ ਦੇ ਰਹੀ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਅਜਿਹਾ ਲਗਦਾ ਹੈ ਕਿ “ਇਕ ਖ਼ਰਾਬ ਟਾਇਰ ਹਾਦਸੇ ਦਾ ਕਾਰਨ ਬਣਿਆ।

Add a Comment

Your email address will not be published. Required fields are marked *