ਭਾਰਤੀ ਮੂਲ ਦਾ ਰਚਿਨ ਰਵਿੰਦਰਾ ਹੁਣ ਨਿਊਜੀਲੈਂਡ ਦੀ ਟੈਸਟ ਟੀਮ ਵਿੱਚ ਵੀ ਮਚਾਏਗਾ ਧੂਮ
November 26, 2023
![](http://mehakewattan.com/wp-content/uploads/2023/11/Untitled-30.png)
ਆਕਲੈਂਡ – ਵਰਲਡ ਕੱਪ 2023 ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਆਪਣੇ ਪਹਿਲੇ ਹੀ ਵੱਡੇ ਦੌਰੇ ‘ਤੇ ਨਿਊਜੀਲੈਂਡ ਟੀਮ ਦਾ ਅਹਿਮ ਹਿੱਸਾ ਬਣੇ ਰਚਿਨ ਰਵਿੰਦਰਾ ਨੂੰ ਹੁਣ ਇਸ ਮਹੀਨੇ ਬੰਗਲਾਦੇਸ਼ ਨਾਲ ਹੋਣ ਜਾ ਰਹੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਹਿੱਸਾ ਵੀ ਬਣਾਇਆ ਜਾ ਰਿਹਾ ਹੈ। ਰਚਿਨ ਨੂੰ ਵਿਸ਼ਵਾਸ਼ ਹੈ ਕਿ ਉਹ ਟੈਸਟ ਮੈਚ ਵਿੱਚ ਵੀ ਵਧੀਆ ਕਾਰਗੁਜਾਰੀ ਦਿਖਾਏਗਾ, ਪਰ ਹੁਣ ਟੈਸਟ ਮੈਚਾਂ ਵਿੱਚ ਉਹ ਓਪਨਿੰਗ ਕਰ ਪਾਉਂਦਾ ਹੈ ਜਾਂ ਨਹੀਂ, ਕਿਉਂਕਿ ਓਪਨਰ ਡੇਵਨ ਕੋਨਵੇਅ ਅਤੇ ਟੋਮ ਲੈਥਮ ਤੇ ਤੀਜੇ ਨੰਬਰ ‘ਤੇ ਕੈਨ ਵਿਲੀਅਮਸਨ ਦੀ ਥਾਂ ਪੱਕੀ ਹੈ। ਰਚਿਨ ਨੂੰ ਖੱਬੇ ਹੱਥ ਦਾ ਬੱਲੇਬਾਜ ਹੋਣ ਦਾ ਲਾਹਾ ਜਰੂਰ ਮਿਲ ਸਕਦਾ ਹੈ।