ਚੰਦਰਯਾਨ-3 ਬਾਰੇ ਟਵੀਟ ਕਰ ਮੁਸੀਬਤ ‘ਚ ਫਸੇ ਅਦਾਕਾਰ ਪ੍ਰਕਾਸ਼ ਰਾਜ

ਨਵੀਂ ਦਿੱਲੀ – ਅਦਾਕਾਰ ਪ੍ਰਕਾਸ਼ ਰਾਜ ਇਕ ਵਾਰ ਫਿਰ ਸੁਰਖੀਆਂ ’ਚ ਆ ਗਏ ਹਨ। ਚੰਦਰਯਾਨ-3 ਮਿਸ਼ਨ ’ਤੇ ਕੀਤੇ ਗਏ ਟਵੀਟ ਸਬੰਧੀ ਉਨ੍ਹਾਂ ਦੀ ਰੱਜ ਕੇ ਆਲੋਚਨਾ ਹੋ ਰਹੀ ਹੈ। ਇੰਨਾ ਹੀ ਨਹੀਂ, ਇਸ ਮਾਮਲੇ ਵਿਚ ਉਨ੍ਹਾਂ ਦੇ ਖ਼ਿਲਾਫ਼ ਪੁਲਸ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਹਿੰਦੂ ਸੰਗਠਨਾਂ ਦੇ ਕੁਝ ਨੇਤਾਵਾਂ ਨੇ ਉਨ੍ਹਾਂ ਵਿਰੁੱਧ ਬਾਗਲਕੋਟ ਜ਼ਿਲੇ ਦੇ ਬਨਹੱਟੀ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। 

ਅਦਾਕਾਰ ਨੇ ਬੀਤੇ ਦਿਨੀਂ ਟਵਿੱਟਰ ’ਤੇ ਇਕ ਵਿਵਾਦਪੂਰਨ ਪੋਸਟ ਕਰਦੇ ਹੋਏ ਇਸਰੋ ਦੇ ਮੂਨ ਮਿਸ਼ਨ ਚੰਦਰਯਾਨ-3 ਦਾ ਮਜ਼ਾਕ ਉਡਾਇਆ ਸੀ। ਬਾਗਲਕੋਟ ਪੁਲਸ ਨੇ ਦੱਸਿਆ ਕਿ ਅਦਾਕਾਰ ਵੱਲੋਂ ਸ਼ਰਟ ਅਤੇ ਲੁੰਗੀ ਪਹਿਨੇ ਇਕ ਵਿਅਕਤੀ ਦਾ ਕਾਰਟੂਨ ਸਾਂਝਾ ਕੀਤਾ ਸੀ, ਜਿਸ ਵਿਚ ਉਹ ਚਾਹ ਪਾ ਰਿਹਾ ਸੀ। ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੋਇਆ ਸੀ ਕਿ ਚੰਦਰਯਾਨ ਤੋਂ ਹੁਣੇ ਹੀ ਪਹਿਲਾ ਦ੍ਰਿਸ਼ ਆਇਆ ਹੈ। 

ਇਸ ਤੋਂ ਬਾਅਦ ਤੋਂ ਪ੍ਰਕਾਸ਼ ਰਾਜ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਚੰਦਰਯਾਨ-3 ਮਿਸ਼ਨ ਦੇਸ਼ ਦੇ ਮਾਣ-ਸਨਮਾਨ ਨਾਲ ਜੁੜਿਆ ਹੈ। ਇਸ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ ਹੈ।

Add a Comment

Your email address will not be published. Required fields are marked *