ਪੱਛਮੀ ਬੰਗਾਲ ’ਚ ਮਣੀਪੁਰ ਵਰਗੀ ਦਰਿੰਦਗੀ

ਕੋਲਕਾਤਾ – ਮਣੀਪੁਰ ਵਰਗੀ ਹੀ ਇਕ ਘਟਨਾ ਪੱਛਮੀ ਬੰਗਾਲ ਵਿਚ ਸਾਹਮਣੇ ਆਈ ਹੈ, ਜਿੱਥੇ ਸੱਤਾਧਾਰੀ ਪਾਰਟੀ ਤ੍ਰਿਣਮੂਲ ਦੇ ਉਮੀਦਵਾਰ ਅਤੇ ਉਸ ਦੇ ਗੁੰਡਿਆਂ ਨੇ ਨਾ ਸਿਰਫ਼ ਇਕ ਔਰਤ ਦੀ ਕੁੱਟਮਾਰ ਕੀਤੀ ਸਗੋਂ ਪਿੰਡ ਵਿਚ ਉਸ ਨੂੰ ਨਗਨ ਕਰਕੇ ਘੁਮਾਇਆ। ਇਹ ਘਟਨਾ 8 ਜੁਲਾਈ ਨੂੰ ਹਾਵੜਾ ਜ਼ਿਲੇ ਦੇ ਦੱਖਣੀ ਪੰਚਲਾ ’ਚ ਵਾਪਰੀ। ਪੀੜਤਾ ਨੇ ਪੰਚਲਾ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ।

ਗ੍ਰਾਮ ਸਭਾ ਉਮੀਦਵਾਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਵੋਟਾਂ ਵਾਲੇ ਦਿਨ ਤ੍ਰਿਣਮੂਲ ਵਰਕਰਾਂ ਨੇ ਉਸ ਨਾਲ ਕੁੱਟਮਾਰ ਅਤੇ ਛੇੜਛਾੜ ਕੀਤੀ। ਐੱਫ. ਆਈ. ਆਰ. ਅਨੁਸਾਰ, ‘‘ਜਦੋਂ ਪੋਲਿੰਗ ਚੱਲ ਰਹੀ ਸੀ, ਉਸੇ ਗ੍ਰਾਮ ਸਭਾ ਦਾ ਤ੍ਰਿਣਮੂਲ ਉਮੀਦਵਾਰ ਹੇਮੰਤ ਰਾਏ ਅਤੇ ਉਸ ਦੇ ਸਮਰਥਕ ਅਲਫੀ ਐੱਸ. ਕੇ., ਸੁਕਮਲ ਪੰਜਾ, ਰਣਬੀਰ ਪੰਜਾ, ਸੰਜੂ ਦਾਸ, ਨੂਰ ਆਲਮ ਸਮੇਤ ਕਰੀਬ 40-50 ਬਦਮਾਸ਼ ਪੋਲਿੰਗ ਸਟੇਸ਼ਨ ਵਿਚ ਦਾਖਲ ਹੋ ਗਏ ਅਤੇ ਮੇਰੇ ਨਾਲ ਕੁੱਟਮਾਰ ਕੀਤੀ। ਹੇਮੰਤ ਰਾਏ ਨੇ ਅਲੀ ਸ਼ੇਖ ਅਤੇ ਸੁਕਮਲ ਪੰਜਾ ਨੂੰ ਮੇਰੀ ਸਾੜ੍ਹੀ ਅਤੇ ਅੰਦਰੂਨੀ ਕੱਪੜੇ ਪਾੜਨ ਲਈ ਉਕਸਾਇਆ। ਉਨ੍ਹਾਂ ਨੇ ਮੇਰੇ ਨਾਲ ਹੋਰ ਕੁੱਟਮਾਰ ਕੀਤੀ ਅਤੇ ਮੈਨੂੰ ਨੰਗਾ ਹੋਣ ਲਈ ਮਜਬੂਰ ਕੀਤਾ ਅਤੇ ਹੋਰ ਲੋਕਾਂ ਦੇ ਸਾਹਮਣੇ ਮੇਰੇ ਨਾਲ ਛੇੜਛਾੜ ਕੀਤੀ ਅਤੇ ਪਿੰਡ ਵਿਚ ਨਗਨ ਕਰਕੇ ਘੁਮਾਇਆ।’’

Add a Comment

Your email address will not be published. Required fields are marked *